1ਸ਼ਿਮਓਨ ਪਤਰਸ, ਜਿਹੜਾ ਯਿਸ਼ੂ ਮਸੀਹ ਦਾ ਇੱਕ ਸੇਵਕ ਅਤੇ ਉਸ ਦਾ ਰਸੂਲ ਹਾਂ। ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਸਾਡੇ ਪਰਮੇਸ਼ਵਰ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਦੀ ਧਾਰਮਿਕਤਾ ਦੁਆਰਾ ਸਾਡੇ ਵਰਗਾ ਕੀਮਤੀ ਵਿਸ਼ਵਾਸ ਪ੍ਰਾਪਤ ਕੀਤਾ ਹੈ।
2ਪਰਮੇਸ਼ਵਰ ਅਤੇ ਸਾਡੇ ਪ੍ਰਭੂ ਯਿਸ਼ੂ ਦੇ ਗਿਆਨ ਦੁਆਰਾ ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਬਹੁਤਾਤ ਨਾਲ ਹੁੰਦੀ ਰਹੇ।
3ਉਸ ਦੀ ਬ੍ਰਹਮ ਸ਼ਕਤੀ ਨੇ ਸਾਨੂੰ ਉਹ ਸਭ ਕੁਝ ਦਿੱਤਾ ਹੈ ਜਿਸ ਦੀ ਸਾਨੂੰ ਇੱਕ ਈਸ਼ਵਰੀ ਜੀਵਨ ਲਈ ਜ਼ਰੂਰਤ ਹੈ ਉਸ ਦੇ ਗਿਆਨ ਦੁਆਰਾ ਜਿਸ ਨੇ ਸਾਨੂੰ ਆਪਣੀ ਮਹਿਮਾ ਅਤੇ ਭਲਾਈ ਦੁਆਰਾ ਬੁਲਾਇਆ ਹੈ।
4ਜਿਹਨਾਂ ਦੁਆਰਾ ਪਰਮੇਸ਼ਵਰ ਨੇ ਸਾਨੂੰ ਉਸ ਦੇ ਬਹੁਤ ਹੀ ਮਹਾਨ ਅਤੇ ਕੀਮਤੀ ਵਾਅਦੇ ਦਿੱਤੇ ਹਨ, ਤਾਂ ਜੋ ਤੁਸੀਂ ਦੁਸ਼ਟ ਇੱਛਾਵਾਂ ਦੇ ਕਾਰਨ ਸੰਸਾਰ ਦੇ ਵਿਨਾਸ਼ ਤੋਂ ਬਚ ਕੇ ਈਸ਼ਵਰੀ ਸੁਭਾਅ ਵਿੱਚ ਭਾਗ ਲੈ ਸਕੋ।
5ਇਸੇ ਕਾਰਨ ਕਰਕੇ, ਆਪਣੇ ਵਿਸ਼ਵਾਸ ਨਾਲ ਭਲਾਈ ਨੂੰ ਜੋੜਨ ਦੀ ਹਰ ਕੋਸ਼ਿਸ਼ ਕਰੋ; ਅਤੇ ਭਲਾਈ ਨਾਲ ਗਿਆਨ;