11ਫਿਰ ਵੀ ਦੂਤ, ਹਾਲਾਂਕਿ ਉਹ ਇਨ੍ਹਾਂ ਝੂਠੇ ਉਪਦੇਸ਼ਕਾ ਨਾਲੋਂ ਤਾਕਤਵਰ ਅਤੇ ਸ਼ਕਤੀਸ਼ਾਲੀ ਹਨ, ਪਰੰਤੂ ਮਿਹਣਾ ਮਾਰ ਕੇ ਪ੍ਰਭੂ ਦੇ ਅੱਗੇ ਉਨ੍ਹਾਂ ਉੱਤੇ ਦੋਸ਼ ਨਹੀਂ ਲਾਉਂਦੇ ਹਨ।
12ਪਰ ਇਹ ਝੂਠੇ ਉਪਦੇਸ਼ਕ ਉਨ੍ਹਾਂ ਮਾਮਲਿਆਂ ਵਿੱਚ ਕੁਫ਼ਰ ਬੋਲਦੇ ਹਨ ਜਿਨ੍ਹਾਂ ਨੂੰ ਉਹ ਨਹੀਂ ਸਮਝਦੇ। ਉਹ ਨਿਰਬੁੱਧ ਜਾਨਵਰਾਂ ਦੇ ਸੁਭਾਅ ਦੇ ਜੀਵਾਂ ਵਰਗੇ ਹਨ, ਜਿਹੜੇ ਸਿਰਫ ਸ਼ਿਕਾਰ ਕੀਤੇ ਜਾਣ ਅਤੇ ਨਸ਼ਟ ਹੋਣ ਲਈ ਪੈਦਾ ਹੋਏ ਹਨ, ਅਤੇ ਜਾਨਵਰਾਂ ਦੀ ਤਰ੍ਹਾਂ ਉਹ ਵੀ ਨਾਸ਼ ਹੋ ਜਾਣਗੇ।
13ਉਨ੍ਹਾਂ ਨੂੰ ਉਨ੍ਹਾਂ ਦੁਆਰਾ ਕੀਤੇ ਗਏ ਨੁਕਸਾਨ ਲਈ ਨੁਕਸਾਨ ਦੇ ਨਾਲ ਭੁਗਤਾਨ ਕਰਨਾ ਪਵੇਗਾ। ਦਿਨੇ ਉਹ ਭੋਗ ਬਿਲਾਸ ਵਿੱਚ ਖੁਸ਼ ਹੁੰਦੇ ਹਨ, ਉਹ ਕਲੰਕ ਅਤੇ ਦਾਗੇ ਹੋਏ ਹਨ, ਜਦੋਂ ਉਹ ਤੁਹਾਡੇ ਨਾਲ ਤਿਉਹਾਰ ਮਨਾਉਂਦੇ ਹਨ ਤਾਂ ਉਹ ਆਪਣਿਆਂ ਪਿਆਰ ਭੋਜਨਾਂ ਵਿੱਚ ਭੋਗ ਬਿਲਾਸ ਕਰਦੇ ਹਨ।
14ਵਿਭਚਾਰ ਨਾਲ ਭਰੀਆਂ ਅੱਖਾਂ ਨਾਲ, ਉਹ ਕਦੇ ਵੀ ਪਾਪ ਕਰਨਾ ਬੰਦ ਨਹੀਂ ਕਰਦੇ; ਉਹ ਡੋਲਣ ਵਾਲੇ ਜੀਵਾਂ ਨੂੰ ਭਰਮਾਉਂਦੇ ਹਨ; ਉਹ ਲਾਲਚ ਕਰਨ ਦੇ ਮਾਹਿਰ ਹਨ ਇੱਕ ਸਰਾਪਿਆ ਹੋਇਆ ਦੇ ਬੱਚੇ ਹਨ!
15ਉਨ੍ਹਾਂ ਨੇ ਸਿੱਧਾ ਰਾਹ ਛੱਡ ਦਿੱਤਾ ਹੈ ਅਤੇ ਬਿਓਰ ਦੇ ਪੁੱਤਰ ਬਿਲਆਮ ਦੇ ਰਾਹ ਤੇ ਚੱਲਣ ਲਈ ਭਟਕ ਗਏ ਹਨ, ਜੋ ਦੁਸ਼ਟਤਾ ਦੀ ਮਜ਼ਦੂਰੀ ਨੂੰ ਪਿਆਰ ਕਰਦਾ ਸੀ।