7ਜਦ ਉਸ ਨੇ ਮੁੜ ਕੇ ਮੈਨੂੰ ਵੇਖਿਆ ਤਾਂ ਉਸ ਨੇ ਮੈਨੂੰ ਪੁਕਾਰਿਆ ਅਤੇ ਮੈਂ ਕਿਹਾ, ‘ਮੈਂ ਕੀ ਕਰ ਸਕਦਾ ਹਾਂ?’
8“ਉਸ ਨੇ ਮੈਨੂੰ ਪੁੱਛਿਆ, ‘ਤੂੰ ਕੌਣ ਹੈ?’ “ਮੈਂ ਜਵਾਬ ਦਿੱਤਾ, ‘ਇੱਕ ਅਮਾਲੇਕੀ ਹਾਂ।’
9“ਤਦ ਉਸ ਨੇ ਮੈਨੂੰ ਆਖਿਆ, ‘ਇੱਥੇ ਮੇਰੇ ਕੋਲ ਖਲੋ ਅਤੇ ਮੈਨੂੰ ਮਾਰ ਦੇ! ਮੈਂ ਮੌਤ ਦੇ ਘੇਰੇ ਵਿੱਚ ਹਾਂ, ਪਰ ਮੈਂ ਅਜੇ ਵੀ ਜ਼ਿੰਦਾ ਹਾਂ।’
10“ਇਸ ਲਈ ਮੈਂ ਉਸਦੇ ਕੋਲ ਗਿਆ ਅਤੇ ਉਸਨੂੰ ਮਾਰ ਦਿੱਤਾ, ਕਿਉਂਕਿ ਮੈਨੂੰ ਪਤਾ ਸੀ ਕਿ ਉਹ ਬਰਛੇ ਤੇ ਡਿੱਗਣ ਤੋਂ ਬਾਅਦ ਬਚ ਨਹੀਂ ਸਕਦਾ ਅਤੇ ਮੈਂ ਉਹ ਤਾਜ ਜੋ ਉਸਦੇ ਸਿਰ ਉੱਤੇ ਸੀ ਅਤੇ ਕੜਾ ਜੋ ਉਸਦੀ ਬਾਂਹ ਉੱਤੇ ਸੀ ਲੈ ਲਿਆ ਅਤੇ ਉਹਨਾਂ ਨੂੰ ਇੱਥੇ ਆਪਣੇ ਸੁਆਮੀ ਕੋਲ ਲੈ ਆਇਆ ਹਾਂ।”
11ਤਦ ਦਾਵੀਦ ਨੇ ਦੁੱਖੀ ਹੋ ਕੇ ਆਪਣੇ ਕੱਪੜੇ ਪਾੜ ਲਏ ਅਤੇ ਉਸ ਦੇ ਸਾਰੇ ਸਾਥੀਆਂ ਨੇ ਵੀ ਅਜਿਹਾ ਹੀ ਕੀਤਾ।