2 ਸ਼ਮੁਏਲ 10

ਜਦੋਂ ਹਾਦੇਦੇਜ਼ਰ ਦੇ ਸਾਰੇ ਰਾਜਿਆਂ ਨੇ ਦੇਖਿਆ ਕਿ ਇਸਰਾਏਲ ਨੇ ਉਹਨਾਂ ਨੂੰ ਹਰਾ ਦਿੱਤਾ ਹੈ, ਤਾਂ ਉਨ੍ਹਾਂ ਨੇ ਇਸਰਾਏਲੀਆਂ ਨਾਲ ਸੁਲ੍ਹਾ ਕੀਤੀ ਅਤੇ ਉਨ੍ਹਾਂ ਦੇ ਅਧੀਨ ਹੋ ਗਏ। ਇਸ ਲਈ ਅਰਾਮੀ ਅੰਮੋਨੀਆਂ ਦੀ ਮਦਦ ਕਰਨ ਤੋਂ ਡਰਦੇ ਸਨ।

2 Samuel 10:19 (UKJV) And when all the kings that were servants to Hadarezer saw that they were smitten before Israel, they made peace with Israel, and served them. So the Syrians feared to help the children of Ammon any more.

17ਜਦੋਂ ਦਾਵੀਦ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਸਨੇ ਸਾਰੇ ਇਸਰਾਏਲ ਨੂੰ ਇਕੱਠਾ ਕਰਕੇ ਯਰਦਨ ਪਾਰ ਕੀਤਾ ਅਤੇ ਹੇਲਾਮ ਨੂੰ ਗਿਆ। ਅਰਾਮੀਆਂ ਨੇ ਦਾਵੀਦ ਸਾਹਮਣੇ ਲੜਨ ਲਈ ਆਪਣੀਆਂ ਲੜਾਈਆਂ ਦੀਆਂ ਕਤਾਰਾਂ ਬਣਾਈਆਂ ਅਤੇ ਉਸਦੇ ਵਿਰੁੱਧ ਲੜੇ।

18ਪਰ ਉਹ ਇਸਰਾਏਲ ਦੇ ਅੱਗੋਂ ਭੱਜ ਗਏ ਅਤੇ ਦਾਵੀਦ ਨੇ ਉਨ੍ਹਾਂ ਦੇ ਸੱਤ ਸੌ ਰੱਥਾਂ ਅਤੇ ਚਾਲੀ ਹਜ਼ਾਰ ਪੈਦਲ ਸਿਪਾਹੀਆਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਦੀ ਸੈਨਾ ਦੇ ਸਰਦਾਰ ਸ਼ੋਬਕ ਨੂੰ ਵੀ ਮਾਰਿਆ ਅਤੇ ਉਹ ਉੱਥੇ ਹੀ ਮਰ ਗਿਆ।

19ਜਦੋਂ ਹਾਦੇਦੇਜ਼ਰ ਦੇ ਸਾਰੇ ਰਾਜਿਆਂ ਨੇ ਦੇਖਿਆ ਕਿ ਇਸਰਾਏਲ ਨੇ ਉਹਨਾਂ ਨੂੰ ਹਰਾ ਦਿੱਤਾ ਹੈ, ਤਾਂ ਉਨ੍ਹਾਂ ਨੇ ਇਸਰਾਏਲੀਆਂ ਨਾਲ ਸੁਲ੍ਹਾ ਕੀਤੀ ਅਤੇ ਉਨ੍ਹਾਂ ਦੇ ਅਧੀਨ ਹੋ ਗਏ। ਇਸ ਲਈ ਅਰਾਮੀ ਅੰਮੋਨੀਆਂ ਦੀ ਮਦਦ ਕਰਨ ਤੋਂ ਡਰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.