27ਜਦੋਂ ਦਾਵੀਦ ਮਾਹਾਨਾਇਮ ਵਿੱਚ ਆਇਆ ਤਾਂ ਅੰਮੋਨੀਆਂ ਦੇ ਰਬਾਹ ਤੋਂ ਨਾਹਾਸ਼ ਦਾ ਪੁੱਤਰ ਸ਼ੋਬੀ, ਲੋ-ਦੇਬਾਰ ਤੋਂ ਅੰਮੀਏਲ ਦਾ ਪੁੱਤਰ ਮਾਕੀਰ ਅਤੇ ਰੋਗੇਲਿਮ ਤੋਂ ਗਿਲਆਦੀ ਬਾਰਜ਼ਿੱਲਈ
28ਬਿਸਤਰੇ ਅਤੇ ਕਟੋਰੇ ਅਤੇ ਮਿੱਟੀ ਦੇ ਭਾਂਡਿਆਂ ਦੇ ਸਮਾਨ ਲਿਆਏ। ਉਹ ਕਣਕ ਅਤੇ ਜੌਂ, ਆਟਾ ਅਤੇ ਭੁੰਨੇ ਹੋਏ ਅਨਾਜ, ਫਲੀਆਂ ਅਤੇ ਦਾਲਾਂ ਵੀ ਲਿਆਏ,
29ਦਾਵੀਦ ਅਤੇ ਉਸਦੇ ਲੋਕਾਂ ਦੇ ਖਾਣ ਲਈ ਸ਼ਹਿਦ ਅਤੇ ਦਹੀਂ, ਭੇਡਾਂ ਅਤੇ ਗਾਵਾਂ ਦੇ ਦੁੱਧ ਤੋਂ ਪਨੀਰ। ਕਿਉਂਕਿ ਉਨ੍ਹਾਂ ਨੇ ਕਿਹਾ, “ਉਜਾੜ ਵਿੱਚ ਲੋਕ ਥੱਕ ਹੋਏ ਅਤੇ ਭੁੱਖੇ ਅਤੇ ਤਿਹਾਏ ਹੋਣਗੇ।”