2 ਸ਼ਮੁਏਲ 21

ਉਸ ਤੋਂ ਬਾਅਦ ਇੱਕ ਵਾਰ ਫਿਰ ਗਾਥ ਵਿੱਚ ਲੜਾਈ ਹੋਈ। ਇੱਕ ਬਹੁਤ ਵੱਡੇ ਕੱਦ ਦਾ ਆਦਮੀ ਸੀ, ਜਿਸ ਦੇ ਹੱਥਾਂ ਅਤੇ ਪੈਰਾਂ ਦੀਆਂ ਛੇ-ਛੇ ਉਂਗਲਾਂ ਸਨ; ਅਰਥਾਤ ਚੌਵੀ ਉਂਗਲੀਆਂ ਸਨ। ਉਹ ਦੈਂਤ ਦੇ ਵੰਸ਼ ਵਿੱਚੋਂ ਸੀ।

2 Samuel 21:20 (UKJV) And there was yet a battle in Gath, where was a man of great stature, that had on every hand six fingers, and on every foot six toes, four and twenty in number; and he also was born to the giant.

18ਕੁਝ ਸਮੇਂ ਦੇ ਬਾਅਦ ਗੋਬ ਨਾਮ ਦੇ ਸਥਾਨ ਉੱਤੇ ਫ਼ਲਿਸਤੀਆਂ ਨਾਲ ਯੁੱਧ ਹੋਇਆ। ਉਸ ਸਮੇਂ ਹੁਸ਼ਾਥੀ ਸਿਬਕੀ ਨੇ ਸਫਾ ਨੂੰ ਮਾਰ ਦਿੱਤਾ ਜੋ ਦੈਂਤ ਦੇ ਪੁੱਤਰਾਂ ਵਿੱਚੋਂ ਸੀ।

19ਇੱਕ ਵਾਰ ਫਿਰ ਫ਼ਲਿਸਤੀਆਂ ਨਾਲ ਗੋਬ ਨਾਮ ਦੇ ਇੱਕ ਸਥਾਨ ਵਿੱਚ ਲੜਾਈ ਹੋਈ ਤਦ ਯਆਰੇ ਓਰਗੀਮ ਦੇ ਪੁੱਤਰ ਅਲਹਾਨਾਨ ਨੇ ਜੋ ਬੈਤਲਹਮ ਦਾ ਸੀ ਗਿੱਤੀ ਗੋਲਿਅਥ ਦੇ ਭਰਾਂ ਨੂੰ ਮਾਰ ਸੁੱਟਿਆ ਜਿਸ ਦੇ ਨੇਜੇ ਦਾ ਡੰਡਾ ਜੁਲਾਹੇ ਦੇ ਸ਼ਤੀਰ ਵਰਗਾ ਸੀ।

20ਉਸ ਤੋਂ ਬਾਅਦ ਇੱਕ ਵਾਰ ਫਿਰ ਗਾਥ ਵਿੱਚ ਲੜਾਈ ਹੋਈ। ਇੱਕ ਬਹੁਤ ਵੱਡੇ ਕੱਦ ਦਾ ਆਦਮੀ ਸੀ, ਜਿਸ ਦੇ ਹੱਥਾਂ ਅਤੇ ਪੈਰਾਂ ਦੀਆਂ ਛੇ-ਛੇ ਉਂਗਲਾਂ ਸਨ; ਅਰਥਾਤ ਚੌਵੀ ਉਂਗਲੀਆਂ ਸਨ। ਉਹ ਦੈਂਤ ਦੇ ਵੰਸ਼ ਵਿੱਚੋਂ ਸੀ।

21ਜਦੋਂ ਉਸਨੇ ਇਸਰਾਏਲ ਨੂੰ ਲਲਕਾਰਨਾ ਸ਼ੁਰੂ ਕੀਤਾ, ਤਾਂ ਦਾਵੀਦ ਦੇ ਭਰਾ ਸ਼ਿਮੇਆਹ ਦੇ ਪੁੱਤਰ ਯੋਨਾਥਾਨ ਨੇ ਉਸਨੂੰ ਜਾਨੋ ਮਾਰ ਦਿੱਤਾ।

22ਇਹ ਚਾਰੇ ਗਾਥ ਵਿੱਚ ਰਫ਼ਾ ਦੀ ਅੰਸ ਵਿੱਚੋਂ ਸਨ ਜੋ ਦਾਵੀਦ ਅਤੇ ਉਸ ਦੇ ਸੇਵਕਾਂ ਦੇ ਹੱਥੋਂ ਮਾਰੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.