13ਹੇਬਰੋਨ ਛੱਡਣ ਤੋਂ ਬਾਅਦ, ਦਾਵੀਦ ਨੇ ਯੇਰੂਸ਼ਲੇਮ ਵਿੱਚ ਹੋਰ ਵੀ ਪਤਨੀਆਂ ਬਣਾਈਆਂ ਅਤੇ ਰਖੇਲਾਂ ਰੱਖੀਆਂ, ਅਤੇ ਉਸਦੇ ਘਰ ਹੋਰ ਪੁੱਤਰ ਅਤੇ ਧੀਆਂ ਪੈਦਾ ਹੋਏ।
14ਇਹ ਉਸਦੇ ਬੱਚਿਆਂ ਦੇ ਨਾਮ ਹਨ ਜਿਹੜੇ ਉੱਥੇ ਜੰਮੇ ਸਨ: ਸ਼ਮੂਆਹ, ਸ਼ੋਬਾਬ, ਨਾਥਾਨ, ਸ਼ਲੋਮੋਨ,
15ਯਿਬਹਾਰ, ਅਲੀਸ਼ੂਆ, ਨੇਫੇਗ, ਯਾਫ਼ੀਆ,
16ਅਲੀਸ਼ਾਮਾ, ਅਲੀਆਦਾ ਅਤੇ ਅਲੀਫ਼ਲੇਟ।
17ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਦਾਵੀਦ ਨੂੰ ਇਸਰਾਏਲ ਦਾ ਰਾਜਾ ਅਭਿਸ਼ੇਕ ਕੀਤਾ ਗਿਆ ਹੈ, ਤਾਂ ਉਹ ਉਸ ਨੂੰ ਲੱਭਣ ਲਈ ਪੂਰੇ ਜ਼ੋਰ ਨਾਲ ਚੜ੍ਹੇ, ਪਰ ਦਾਵੀਦ ਨੇ ਇਹ ਸੁਣਿਆ ਅਤੇ ਉਹ ਗੜ੍ਹ ਵਿੱਚ ਹੇਠਾਂ ਚਲਾ ਗਿਆ।