2 ਸ਼ਮੁਏਲ 7

ਜਿਸ ਦਿਨ ਤੋਂ ਮੈਂ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ, ਮੈਂ ਅੱਜ ਤੱਕ ਕਿਸੇ ਘਰ ਵਿੱਚ ਨਹੀਂ ਰਿਹਾ। ਮੈਂ ਆਪਣੇ ਨਿਵਾਸ ਵਜੋਂ ਤੰਬੂ ਲਗਾ ਕੇ ਥਾਂ-ਥਾਂ ਘੁੰਮਦਾ ਰਿਹਾ ਹਾਂ।

2 Samuel 7:6 (UKJV) Whereas I have not dwelt in any house since the time that I brought up the children of Israel out of Egypt, even to this day, but have walked in a tent and in a tabernacle.

4ਪਰ ਉਸ ਰਾਤ ਯਾਹਵੇਹ ਦਾ ਬਚਨ ਨਾਥਾਨ ਨੂੰ ਆਇਆ:

5“ਜਾ ਅਤੇ ਮੇਰੇ ਸੇਵਕ ਦਾਵੀਦ ਨੂੰ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਤੂੰ ਮੇਰੇ ਰਹਿਣ ਲਈ ਭਵਨ ਬਣਾਉਣ ਵਾਲਾ ਹੈ?

6ਜਿਸ ਦਿਨ ਤੋਂ ਮੈਂ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ, ਮੈਂ ਅੱਜ ਤੱਕ ਕਿਸੇ ਘਰ ਵਿੱਚ ਨਹੀਂ ਰਿਹਾ। ਮੈਂ ਆਪਣੇ ਨਿਵਾਸ ਵਜੋਂ ਤੰਬੂ ਲਗਾ ਕੇ ਥਾਂ-ਥਾਂ ਘੁੰਮਦਾ ਰਿਹਾ ਹਾਂ।

7ਮੈਂ ਸਾਰੇ ਇਸਰਾਏਲੀਆਂ ਦੇ ਨਾਲ ਜਿੱਥੇ ਕਿਤੇ ਵੀ ਫਿਰਦਾ ਰਿਹਾ ਹਾਂ, ਤਾਂ ਕੀ ਮੈਂ ਕਦੇ ਉਨ੍ਹਾਂ ਦੇ ਕਿਸੇ ਨਿਆਈਂ ਨੂੰ ਜਿਨ੍ਹਾਂ ਨੂੰ ਮੈਂ ਆਪਣੀ ਪਰਜਾ ਇਸਰਾਏਲ ਦੀ ਚਰਵਾਹੀ ਕਰਨ ਦਾ ਹੁਕਮ ਦਿੱਤਾ ਸੀ ਅਤੇ ਆਖਿਆ ਹੋਵੇ, “ਕਿ ਤੁਸੀਂ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ?” ’

8“ਹੁਣ, ਮੇਰੇ ਸੇਵਕ ਦਾਵੀਦ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਮੈਂ ਤੈਨੂੰ ਉਸ ਸਥਾਨ ਵਿੱਚੋਂ ਕੱਢ ਕੇ ਜਿੱਥੇ ਤੂੰ ਇੱਜੜਾਂ ਦੀ ਦੇਖਭਾਲ ਕਰਦਾ ਸੀ ਲਿਆਇਆ ਅਤੇ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਹਾਕਮ ਨਿਯੁਕਤ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.