2 ਸ਼ਮੁਏਲ 7

ਜਿੱਥੇ ਕਿਤੇ ਵੀ ਤੂੰ ਗਿਆ ਹੈ ਮੈਂ ਤੇਰੇ ਨਾਲ ਰਿਹਾ ਹਾਂ, ਅਤੇ ਮੈਂ ਤੇਰੇ ਸਾਰੇ ਵੈਰੀਆਂ ਨੂੰ ਤੇਰੇ ਅੱਗੋਂ ਮਿਟਾ ਦਿੱਤਾ। ਹੁਣ ਮੈਂ ਧਰਤੀ ਦੇ ਮਹਾਨ ਮਨੁੱਖਾਂ ਦੇ ਨਾਵਾਂ ਵਰਗਾ ਤੇਰਾ ਨਾਮ ਵੱਡਾ ਬਣਾਵਾਂਗਾ।

2 Samuel 7:9 (UKJV) And I was with you anywhere you went, and have cut off all yours enemies out of your sight, and have made you a great name, like unto the name of the great men that are in the earth.

7ਮੈਂ ਸਾਰੇ ਇਸਰਾਏਲੀਆਂ ਦੇ ਨਾਲ ਜਿੱਥੇ ਕਿਤੇ ਵੀ ਫਿਰਦਾ ਰਿਹਾ ਹਾਂ, ਤਾਂ ਕੀ ਮੈਂ ਕਦੇ ਉਨ੍ਹਾਂ ਦੇ ਕਿਸੇ ਨਿਆਈਂ ਨੂੰ ਜਿਨ੍ਹਾਂ ਨੂੰ ਮੈਂ ਆਪਣੀ ਪਰਜਾ ਇਸਰਾਏਲ ਦੀ ਚਰਵਾਹੀ ਕਰਨ ਦਾ ਹੁਕਮ ਦਿੱਤਾ ਸੀ ਅਤੇ ਆਖਿਆ ਹੋਵੇ, “ਕਿ ਤੁਸੀਂ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ?” ’

8“ਹੁਣ, ਮੇਰੇ ਸੇਵਕ ਦਾਵੀਦ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਮੈਂ ਤੈਨੂੰ ਉਸ ਸਥਾਨ ਵਿੱਚੋਂ ਕੱਢ ਕੇ ਜਿੱਥੇ ਤੂੰ ਇੱਜੜਾਂ ਦੀ ਦੇਖਭਾਲ ਕਰਦਾ ਸੀ ਲਿਆਇਆ ਅਤੇ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਹਾਕਮ ਨਿਯੁਕਤ ਕੀਤਾ।

9ਜਿੱਥੇ ਕਿਤੇ ਵੀ ਤੂੰ ਗਿਆ ਹੈ ਮੈਂ ਤੇਰੇ ਨਾਲ ਰਿਹਾ ਹਾਂ, ਅਤੇ ਮੈਂ ਤੇਰੇ ਸਾਰੇ ਵੈਰੀਆਂ ਨੂੰ ਤੇਰੇ ਅੱਗੋਂ ਮਿਟਾ ਦਿੱਤਾ। ਹੁਣ ਮੈਂ ਧਰਤੀ ਦੇ ਮਹਾਨ ਮਨੁੱਖਾਂ ਦੇ ਨਾਵਾਂ ਵਰਗਾ ਤੇਰਾ ਨਾਮ ਵੱਡਾ ਬਣਾਵਾਂਗਾ।

10ਅਤੇ ਮੈਂ ਆਪਣੇ ਲੋਕ ਇਸਰਾਏਲ ਲਈ ਇੱਕ ਜਗ੍ਹਾ ਠਹਿਰਾਵਾਂਗਾ ਅਤੇ ਉਹਨਾਂ ਨੂੰ ਸਥਿਰ ਕਰਾਂਗਾ ਤਾਂ ਜੋ ਉਹਨਾਂ ਦਾ ਆਪਣਾ ਘਰ ਹੋਵੇ ਅਤੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਦੁਸ਼ਟ ਲੋਕ ਹੁਣ ਉਹਨਾਂ ਉੱਤੇ ਜ਼ੁਲਮ ਨਹੀਂ ਕਰਨਗੇ, ਜਿਵੇਂ ਉਹਨਾਂ ਨੇ ਸ਼ੁਰੂ ਵਿੱਚ ਕੀਤਾ ਸੀ

11ਅਤੇ ਜਦੋਂ ਤੋਂ ਮੈਂ ਆਪਣੀ ਪਰਜਾ ਇਸਰਾਏਲ ਉੱਤੇ ਆਗੂ ਨਿਯੁਕਤ ਕੀਤਾ ਹੈ ਉਦੋਂ ਤੋਂ ਹੀ ਕਰਦੇ ਆਏ ਹਨ। ਮੈਂ ਤੁਹਾਨੂੰ ਤੁਹਾਡੇ ਸਾਰੇ ਦੁਸ਼ਮਣਾਂ ਤੋਂ ਅਰਾਮ ਵੀ ਦਿਆਂਗਾ। “ ‘ਯਾਹਵੇਹ ਤੈਨੂੰ ਆਖਦਾ ਹੈ ਕਿ ਯਾਹਵੇਹ ਤੇਰੇ ਘਰਾਣੇ ਨੂੰ ਬਣਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.