8ਅਤੇ ਬੇਤਾਹ ਅਤੇ ਬੇਰੋਤਈ ਤੋਂ ਜੋ ਹਾਦੇਦੇਜ਼ਰ ਦੇ ਸ਼ਹਿਰ ਵਿੱਚੋਂ ਸਨ, ਰਾਜਾ ਦਾਵੀਦ ਨੇ ਬਹੁਤ ਸਾਰਾ ਪਿੱਤਲ ਲੈ ਆਇਆ।
9ਜਦੋਂ ਹਮਾਥ ਦੇ ਰਾਜੇ ਤੋਈ ਨੇ ਸੁਣਿਆ ਕਿ ਦਾਵੀਦ ਨੇ ਹਾਦੇਦੇਜ਼ਰ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ,
10ਉਸਨੇ ਆਪਣੇ ਪੁੱਤਰ ਯੋਰਾਮ ਨੂੰ ਰਾਜਾ ਦਾਵੀਦ ਕੋਲ ਭੇਜਿਆ ਅਤੇ ਉਸਨੂੰ ਵਧਾਈ ਦੇਣ ਲਈ ਅਤੇ ਹਾਦੇਦੇਜ਼ਰ ਉੱਤੇ ਲੜਾਈ ਵਿੱਚ ਉਸਦੀ ਜਿੱਤ ਲਈ ਵਧਾਈ ਦੇਣ ਲਈ ਭੇਜਿਆ, ਕਿਉਂ ਜੋ ਹਾਦੇਦੇਜ਼ਰ ਤੋਈ ਨਾਲ ਲੜਾਈ ਕਰਦਾ ਰਹਿੰਦਾ ਸੀ। ਸੋ ਯੋਰਾਮ ਚਾਂਦੀ, ਅਤੇ ਪਿੱਤਲ ਦੇ ਭਾਂਡੇ ਆਪਣੇ ਨਾਲ ਲੈ ਆਇਆ।
11ਰਾਜਾ ਦਾਵੀਦ ਨੇ ਉਹ ਸਭ ਕੁਝ ਜੋ ਉਸਨੇ ਕੌਮਾਂ ਤੋਂ ਜਿੱਤਿਆ ਸੀ, ਉਹਨਾਂ ਦੀ ਚਾਂਦੀ ਅਤੇ ਸੋਨੇ ਸਮੇਤ, ਇਹ ਵਸਤੂਆਂ ਯਾਹਵੇਹ ਨੂੰ ਅਰਪਣ ਕੀਤੀਆਂ:
12ਅਰਥਾਤ ਅਦੋਮ ਅਤੇ ਮੋਆਬ, ਅੰਮੋਨੀ ਦੇ ਉੱਤਰਾਧਿਕਾਰੀ, ਫ਼ਲਿਸਤੀ ਅਤੇ ਅਮਾਲੇਕ ਅਤੇ ਜ਼ੋਬਾਹ ਦੇ ਪੁੱਤਰ ਹਾਦੇਦੇਜ਼ਰ ਰਾਜੇ ਤੋਂ ਖੋਹ ਲਏ ਗਏ ਸਨ।