14ਇਸ ਤੋਂ ਬਾਅਦ ਦਾਵੀਦ ਨੇ ਅਦੋਮ ਦੇ ਸਾਰੇ ਦੇਸ਼ ਵਿੱਚ ਚੌਕੀ ਬਣਾ ਲਈ ਅਤੇ ਸਾਰੇ ਅਦੋਮੀ ਦਾਵੀਦ ਦੇ ਅਧੀਨ ਹੋ ਗਏ। ਯਾਹਵੇਹ ਨੇ ਦਾਵੀਦ ਨੂੰ ਜਿੱਥੇ ਵੀ ਉਹ ਗਿਆ ਜਿੱਤ ਦਿੱਤੀ।
15ਦਾਵੀਦ ਨੇ ਸਾਰੇ ਇਸਰਾਏਲ ਉੱਤੇ ਰਾਜ ਕੀਤਾ ਅਤੇ ਆਪਣੇ ਸਾਰੇ ਲੋਕਾਂ ਨਾਲ ਧਰਮ ਅਤੇ ਨਿਆਂ ਦੇ ਕੰਮ ਕਰਦਾ ਸੀ।
16ਜ਼ੇਰੂਇਯਾਹ ਦਾ ਪੁੱਤਰ ਯੋਆਬ ਸੈਨਾਪਤੀ ਸੀ ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਇਤਿਹਾਸ ਦਾ ਲਿਖਾਰੀ ਸੀ;
17ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬੀਯਾਥਰ ਦਾ ਪੁੱਤਰ ਅਹੀਮੇਲੇਕ ਜਾਜਕ ਸਨ ਅਤੇ ਸਰਾਯਾਹ ਮੁਨਸ਼ੀ ਸੀ;
18ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਥੀਆਂ ਅਤੇ ਪਲੇਥੀਆਂ ਉੱਤੇ ਪ੍ਰਧਾਨ ਸੀ ਅਤੇ ਦਾਵੀਦ ਦੇ ਪੁੱਤਰ ਜਾਜਕ ਸਨ।