2 ਤਿਮੋਥਿਉਸ 1

ਤੇਰਿਆਂ ਹੰਝੂਆਂ ਨੂੰ ਯਾਦ ਕਰਦਿਆਂ, ਮੈਂ ਤੈਨੂੰ ਵੇਖਣ ਨੂੰ ਤਰਸਦਾ ਹਾਂ, ਤਾਂ ਜੋ ਮੈ ਅਨੰਦ ਨਾਲ ਭਰ ਜਾਵਾਂ।

2 Timothy 1:4 (UKJV) Greatly desiring to see you, being mindful of your tears, that I may be filled with joy;

2ਤਿਮੋਥਿਉਸ ਨੂੰ ਜਿਹੜਾ ਮੇਰਾ ਪਿਆਰਾ ਪੁੱਤਰ ਹੈ: ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਮਸੀਹ ਯਿਸ਼ੂ ਦੇ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਮਿਲੇ।

3ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ, ਜਿਸਦੀ ਮੈਂ ਸੇਵਾ ਕਰਦਾ ਹਾਂ, ਜਿਵੇਂ ਕਿ ਮੇਰੇ ਪੁਰਖਿਆਂ ਨੇ ਵੀ ਇੱਕ ਸ਼ੁੱਧ ਜ਼ਮੀਰ ਨਾਲ ਕੀਤਾ ਸੀ, ਜਿਵੇਂ ਕਿ ਦਿਨ-ਰਾਤ ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦਾ ਹਾਂ।

4ਤੇਰਿਆਂ ਹੰਝੂਆਂ ਨੂੰ ਯਾਦ ਕਰਦਿਆਂ, ਮੈਂ ਤੈਨੂੰ ਵੇਖਣ ਨੂੰ ਤਰਸਦਾ ਹਾਂ, ਤਾਂ ਜੋ ਮੈ ਅਨੰਦ ਨਾਲ ਭਰ ਜਾਵਾਂ।

5ਮੈਨੂੰ ਤੇਰੇ ਨਿਸ਼ਕਪਟ ਵਿਸ਼ਵਾਸ ਦੀ ਯਾਦ ਆਉਂਦੀ ਹੈ, ਜੋ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਂ ਯੂਨਿਸ ਵਿੱਚ ਸੀ ਅਤੇ ਮੈਨੂੰ ਯਕੀਨ ਹੈ ਜੋ ਹੁਣ ਤੇਰੇ ਵਿੱਚ ਵੀ ਹੈ।

6ਇਸ ਕਾਰਨ ਮੈਂ ਤੈਨੂੰ ਯਾਦ ਕਰਾਉਂਦਾ ਹਾਂ ਕਿ ਪਰਮੇਸ਼ਵਰ ਦੇ ਉਸ ਵਰਦਾਨ ਨੂੰ ਜੋ ਤੇਰੇ ਉੱਤੇ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲਿਆ ਸੀ ਉਸ ਵਰਦਾਨ ਨੂੰ ਚਮਕਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.