15ਆਪਣੇ ਆਪ ਨੂੰ ਪਰਮੇਸ਼ਵਰ ਅੱਗੇ ਪ੍ਰਵਾਨ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ, ਇੱਕ ਅਜਿਹਾ ਕਰਮਚਾਰੀ ਜਿਸ ਨੂੰ ਸ਼ਰਮਿੰਦਾ ਹੋਣ ਦੀ ਜ਼ਰੂਰਤ ਨਹੀਂ ਅਤੇ ਜੋ ਸੱਚ ਦੇ ਬਚਨ ਨੂੰ ਸਹੀ ਤਰ੍ਹਾਂ ਸੰਭਾਲਦਾ ਹੈ।
16ਸੰਸਾਰਿਕ ਗੱਲਾਂ ਤੋਂ ਬਚੋ, ਕਿਉਂਕਿ ਇਹ ਲੋਕਾਂ ਨੂੰ ਜੋ ਇਸ ਵਿੱਚ ਉਲਝਦੇ ਹਨ ਅਗਾਹਾਂ ਹੀ ਅਗਾਹਾਂ ਅਭਗਤੀ ਵਿੱਚ ਲੈ ਜਾਵੇਗੀ।
17ਉਹਨਾਂ ਦੀ ਸਿੱਖਿਆ ਸੜੇ ਹੋਏ ਜ਼ਖਮ ਵਾਂਗ ਫੈਲ ਜਾਵੇਗੀ। ਉਹਨਾਂ ਵਿਚੋਂ ਹਿਮੇਨੇਆਸ ਅਤੇ ਫਿਲੇਤੁਸ ਹਨ,
18ਜਿਹੜੇ ਸੱਚ ਦੇ ਰਾਹ ਖੁੰਝ ਗਏ ਹਨ। ਉਹ ਕਹਿੰਦੇ ਹਨ ਕਿ ਪੁਨਰ-ਉਥਾਨ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਉਹਨਾਂ ਨੇ ਕੁਝ ਲੋਕਾਂ ਦੇ ਵਿਸ਼ਵਾਸ ਨੂੰ ਖਤਮ ਕਰ ਦਿੱਤਾ ਹੈ।
19ਫਿਰ ਵੀ, ਪਰਮੇਸ਼ਵਰ ਦੀ ਰੱਖੀ ਹੋਈ ਪੱਕੀ ਨੀਂਹ ਅੱਟਲ ਰਹਿੰਦੀ ਹੈ ਜਿਹਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਕਿ, “ਪਰਮੇਸ਼ਵਰ ਉਹਨਾਂ ਨੂੰ ਜਾਣਦਾ ਹੈ ਜੋ ਉਸ ਦੇ ਹਨ,” ਅਤੇ, “ਹਰੇਕ ਜਿਹੜਾ ਪਰਮੇਸ਼ਵਰ ਦੇ ਨਾਮ ਨੂੰ ਮੰਨਦਾ ਹੈ, ਬੁਰਾਈ ਤੋਂ ਦੂਰ ਹੋਣਾ ਚਾਹੀਦਾ ਹੈ।”