7ਜੋ ਕੁਝ ਮੈਂ ਕਹਿ ਰਿਹਾ ਹਾਂ ਉਸ ਬਾਰੇ ਸੋਚ, ਕਿਉਂਕਿ ਪ੍ਰਭੂ ਤੈਨੂੰ ਇਨ੍ਹਾਂ ਸਭ ਗੱਲਾਂ ਦੀ ਸਮਝ ਦੇਵੇਗਾ।
8ਯਿਸ਼ੂ ਮਸੀਹ ਨੂੰ ਯਾਦ ਕਰ ਜੋ ਦਾਵੀਦ ਦੇ ਵੰਸ਼ ਵਿੱਚੋਂ ਹੈ ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਇਸੇ ਖੁਸ਼ਖ਼ਬਰੀ ਦਾ ਮੈਂ ਪ੍ਰਚਾਰ ਕਰਦਾ ਹਾਂ,
9ਜਿਸ ਦੇ ਲਈ ਮੈਂ ਇੱਕ ਅਪਰਾਧੀ ਦੀ ਤਰ੍ਹਾਂ ਬੰਧਨਾਂ ਤੱਕ ਦਾ ਵੀ ਦੁੱਖ ਭੋਗ ਰਿਹਾ ਹਾਂ। ਪਰ ਪਰਮੇਸ਼ਵਰ ਦਾ ਬਚਨ ਕੈਦ ਨਹੀਂ ਕੀਤਾ ਜਾ ਸਕਦਾ।
10ਇਸ ਲਈ ਮੈਂ ਪਰਮੇਸ਼ਵਰ ਦੇ ਹਰ ਚੁਣੇ ਹੋਏ ਜਨ ਲਈ ਸਹਾਰਦਾ ਹਾਂ, ਤਾਂ ਜੋ ਉਹ ਵੀ ਮੁਕਤੀ ਪ੍ਰਾਪਤ ਕਰ ਸਕਣ ਜੋ ਸਦੀਪਕ ਮਹਿਮਾ ਨਾਲ ਮਸੀਹ ਯਿਸ਼ੂ ਵਿੱਚ ਹੈ।
11ਇਹ ਇੱਕ ਭਰੋਸੇਮੰਦ ਬਚਨ ਹੈ: ਜੇ ਅਸੀਂ ਉਸ ਦੇ ਨਾਲ ਮਰੇ, ਤਾਂ ਅਸੀਂ ਉਸ ਦੇ ਨਾਲ ਜੀਵਾਂਗੇ ਵੀ;