7ਹਮੇਸ਼ਾ ਸਿੱਖਦੀਆਂ ਹਨ ਪਰ ਕਦੇ ਵੀ ਸੱਚ ਦੇ ਗਿਆਨ ਤੱਕ ਨਹੀਂ ਪਹੁੰਚਦੀਆਂ।
8ਜਿਵੇਂ ਯਾਨੇਸ ਅਤੇ ਜੈਂਬਰੇਸ ਨੇ ਮੋਸ਼ੇਹ ਦਾ ਵਿਰੋਧ ਕੀਤਾ ਸੀ, ਉਸੇ ਤਰ੍ਹਾਂ ਇਹ ਝੂਠੇ ਉਪਦੇਸ਼ਕ ਵੀ ਸੱਚਾਈ ਦਾ ਵਿਰੋਧ ਕਰਦੇ ਹਨ। ਇਹਨਾਂ ਦੀ ਬੁੱਧ ਭ੍ਰਿਸ਼ਟ ਹੋ ਗਈ ਹੈ, ਇਹ ਵਿਸ਼ਵਾਸ ਵਿੱਚ ਨਿਕੰਮੇ ਹਨ।
9ਪਰ ਇਹ ਅੱਗੇ ਨਾ ਵੱਧਣਗੇ, ਉਹਨਾਂ ਦੋਵਾਂ ਦੇ ਸਮਾਨ, ਇਹਨਾਂ ਦੀ ਮੂਰਖਤਾ ਵੀ ਸਭ ਲੋਕਾਂ ਅੱਗੇ ਪ੍ਰਕਾਸ਼ ਹੋ ਜਾਵੇਗੀ।
10ਹਾਲਾਂਕਿ, ਤੂੰ ਮੇਰੇ ਬਾਰੇ ਸਭ ਜਾਣਦਾ ਹੈ ਜਿਵੇਂ ਮੇਰਾ ਉਪਦੇਸ਼, ਮੇਰੇ ਜੀਵਨ ਬਾਰੇ, ਮੇਰੇ ਉਦੇਸ਼, ਵਿਸ਼ਵਾਸ, ਸਬਰ, ਪਿਆਰ, ਧੀਰਜ,
11ਸਤਾਏ ਜਾਣ ਅਤੇ ਦੁੱਖ ਸਹਿਣ ਬਾਰੇ ਅਤੇ ਅੰਤਾਕਿਆ, ਇਕੋਨਿਯਮ ਅਤੇ ਲੁਸਤ੍ਰਾ ਦੇ ਸ਼ਹਿਰਾਂ ਵਿੱਚ ਮੇਰੇ ਨਾਲ ਕੀ ਘਟਨਾਵਾਂ ਵਾਪਰੀਆਂ, ਕਿਵੇਂ ਮੈਂ ਸਤਾਵ ਸਿਹਾ। ਫਿਰ ਵੀ ਪਰਮੇਸ਼ਵਰ ਨੇ ਮੈਨੂੰ ਉਹਨਾਂ ਸਾਰਿਆਂ ਤੋਂ ਬਚਾਇਆ।