8ਮੇਰੇ ਲਈ ਧਾਰਮਿਕਤਾ ਦਾ ਤਾਜ ਰੱਖਿਆ ਹੋਇਆ ਹੈ, ਜਿਹੜਾ ਕਿ ਧਰਮੀ ਨਿਆਂਕਾਰ, ਪ੍ਰਭੂ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ, ਬਲਕਿ ਉਹਨਾਂ ਸਾਰਿਆਂ ਨੂੰ ਵੀ, ਜੋ ਉਨ੍ਹਾਂ ਦੇ ਦੁਬਾਰਾ ਆਗਮਨ ਦੀ ਬਹੁਤ ਉਮੀਦ ਕਰਦੇ ਹਨ।
9ਮੇਰੇ ਕੋਲ ਜਲਦੀ ਆਉਣ ਦੀ ਪੂਰੀ ਕੋਸ਼ਿਸ਼ ਕਰ,
10ਦੇਮਾਸ ਲਈ, ਕਿਉਂਕਿ ਉਹ ਇਸ ਦੁਨੀਆਂ ਨੂੰ ਪਿਆਰ ਕਰਦਾ ਸੀ, ਮੈਨੂੰ ਛੱਡ ਕੇ ਥੱਸਲੁਨੀਕਾ ਸ਼ਹਿਰ ਚਲਾ ਗਿਆ ਹੈ। ਕ੍ਰੇਸੈਂਸ ਗਲਾਤੀਆਂ ਦੇ ਇਲਾਕੇ ਨੂੰ, ਅਤੇ ਤੀਤੁਸ ਡਾਲਮਤੀਆ ਨਗਰ ਵਿੱਚ ਚਲਾ ਗਿਆ।
11ਕੇਵਲ ਲੂਕਸ ਹੀ ਮੇਰੇ ਨਾਲ ਹੈ। ਮਾਰਕਸ ਨੂੰ ਆਪਣੇ ਨਾਲ ਲੈ ਕੇ ਆਵੀਂ, ਕਿਉਂਕਿ ਉਹ ਮੇਰੀ ਸੇਵਕਾਈ ਵਿੱਚ ਮੇਰੇ ਲਈ ਮਦਦਗਾਰ ਹੈ।
12ਮੈਂ ਤੁਖਿਕੁਸ ਨੂੰ ਅਫ਼ਸੁਸ ਸ਼ਹਿਰ ਭੇਜਿਆ।