12ਮੈਂ ਤੁਖਿਕੁਸ ਨੂੰ ਅਫ਼ਸੁਸ ਸ਼ਹਿਰ ਭੇਜਿਆ।
13ਜਦੋਂ ਤੁਸੀਂ ਆਉਂਦੇ ਹੋ, ਤਾਂ ਉਹ ਚੋਲਾ ਜੋ ਮੈਂ ਕਾਰਪੁਸ ਨਾਲ ਤ੍ਰੋਆਸ ਸ਼ਹਿਰ ਵਿੱਚ ਛੱਡਿਆ ਸੀ, ਅਤੇ ਮੇਰੀਆਂ ਪੋਥੀਆਂ, ਖ਼ਾਸ ਕਰਕੇ ਉਹ ਚਮੜੇ ਦੇ ਪੱਤਰਾਂ ਤੂੰ ਨਾਲ ਲੈ ਕੇ ਆਵੀਂ।
14ਅਲੇਕਜ਼ੈਂਡਰ ਠਠੇਰੇ ਨੇ ਮੈਨੂੰ ਬਹੁਤ ਨੁਕਸਾਨ ਪਹੁੰਚਾਇਆ। ਪ੍ਰਭੂ ਉਸ ਨੂੰ ਉਸ ਦੇ ਕੀਤੇ ਕੰਮਾਂ ਦਾ ਫ਼ਲ ਦੇਵੇਗਾ।
15ਤੁਹਾਨੂੰ ਵੀ ਉਸ ਦੇ ਵਿਰੁੱਧ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਉਸ ਨੇ ਸਾਡੇ ਸੰਦੇਸ਼ ਦਾ ਸਖ਼ਤ ਵਿਰੋਧ ਕੀਤਾ ਸੀ।
16ਮੇਰੀ ਪਹਿਲੀ ਪੇਸ਼ੀ ਦੇ ਵੇਲੇ, ਕੋਈ ਵੀ ਮੇਰੇ ਨਾਲ ਨਹੀਂ ਸੀ, ਪਰ ਸਾਰਿਆਂ ਨੇ ਮੈਨੂੰ ਛੱਡ ਦਿੱਤਾ। ਕਿਤੇ ਇਹ ਲੇਖਾ ਉਹਨਾਂ ਨੂੰ ਨਾ ਦੇਣਾ ਪਵੇ।