2 ਤਿਮੋਥਿਉਸ 4

ਪਰ ਪਰਮੇਸ਼ਵਰ ਮੇਰੇ ਨਾਲ ਖੜ੍ਹਾਂ ਸੀ ਅਤੇ ਮੈਨੂੰ ਤਾਕਤ ਦਿੱਤੀ, ਤਾਂ ਜੋ ਮੇਰੇ ਰਾਹੀਂ ਪ੍ਰਚਾਰ ਦਾ ਕੰਮ ਪੂਰਾ ਹੋ ਸਕੇ ਅਤੇ ਪਰਾਈਆਂ ਕੌਮਾਂ ਇਸ ਨੂੰ ਸੁਣ ਸਕਣ। ਅਤੇ ਮੈ ਸ਼ੇਰ ਦੇ ਮੂੰਹ ਤੋਂ ਛੁਡਾਇਆ ਗਿਆ ਸੀ।

2 Timothy 4:17 (UKJV) Notwithstanding the Lord stood with me, and strengthened me; that by me the preaching might be fully known, and that all the Gentiles might hear: and I was delivered out of the mouth of the lion.

15ਤੁਹਾਨੂੰ ਵੀ ਉਸ ਦੇ ਵਿਰੁੱਧ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਉਸ ਨੇ ਸਾਡੇ ਸੰਦੇਸ਼ ਦਾ ਸਖ਼ਤ ਵਿਰੋਧ ਕੀਤਾ ਸੀ।

16ਮੇਰੀ ਪਹਿਲੀ ਪੇਸ਼ੀ ਦੇ ਵੇਲੇ, ਕੋਈ ਵੀ ਮੇਰੇ ਨਾਲ ਨਹੀਂ ਸੀ, ਪਰ ਸਾਰਿਆਂ ਨੇ ਮੈਨੂੰ ਛੱਡ ਦਿੱਤਾ। ਕਿਤੇ ਇਹ ਲੇਖਾ ਉਹਨਾਂ ਨੂੰ ਨਾ ਦੇਣਾ ਪਵੇ।

17ਪਰ ਪਰਮੇਸ਼ਵਰ ਮੇਰੇ ਨਾਲ ਖੜ੍ਹਾਂ ਸੀ ਅਤੇ ਮੈਨੂੰ ਤਾਕਤ ਦਿੱਤੀ, ਤਾਂ ਜੋ ਮੇਰੇ ਰਾਹੀਂ ਪ੍ਰਚਾਰ ਦਾ ਕੰਮ ਪੂਰਾ ਹੋ ਸਕੇ ਅਤੇ ਪਰਾਈਆਂ ਕੌਮਾਂ ਇਸ ਨੂੰ ਸੁਣ ਸਕਣ। ਅਤੇ ਮੈ ਸ਼ੇਰ ਦੇ ਮੂੰਹ ਤੋਂ ਛੁਡਾਇਆ ਗਿਆ ਸੀ।

18ਪਰਮੇਸ਼ਵਰ ਮੈਨੂੰ ਹਰ ਬੁਰੇ ਹਮਲੇ ਤੋਂ ਬਚਾਵੇਗਾ ਅਤੇ ਮੈਨੂੰ ਉਸ ਦੇ ਸਵਰਗੀ ਰਾਜ ਵਿੱਚ ਸੁਰੱਖਿਅਕ ਢੰਗ ਨਾਲ ਲੈ ਜਾਵੇਗਾ। ਉਸ ਦੀ ਮਹਿਮਾ ਸਦਾ ਅਤੇ ਸਦਾ ਲਈ ਹੋਵੇ। ਆਮੀਨ।

19ਪਰਿਸਕਾ ਅਤੇ ਅਕੂਲਾ ਅਤੇ ਓਨੇਸਿਫੋਰਸ ਦੇ ਘਰ ਨੂੰ ਸਲਾਮ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.