1ਮੈਂ ਪਰਮੇਸ਼ਵਰ ਅਤੇ ਮਸੀਹ ਯਿਸ਼ੂ ਦੀ ਹਜ਼ੂਰੀ ਵਿੱਚ ਹਾਂ, ਜਿਹੜਾ ਜੀਉਂਦੇ ਅਤੇ ਮੁਰਦਿਆਂ ਦਾ ਨਿਆਂ ਕਰੇਗਾ, ਅਤੇ ਉਸ ਦੇ ਪ੍ਰਗਟ ਹੋਣ ਅਤੇ ਉਸ ਦੇ ਰਾਜ ਦੇ ਕਾਰਣ, ਮੈਂ ਤੈਨੂੰ ਇਹ ਹੁਕਮ ਦਿੰਦਾ ਹਾਂ:
2ਬਚਨ ਦਾ ਪ੍ਰਚਾਰ ਕਰ; ਸਮੇਂ-ਅਸਮੇਂ ਤਿਆਰ ਰਹਿ; ਬਹੁਤ ਹੀ ਸਬਰ ਅਤੇ ਸਾਵਧਾਨੀ ਨਾਲ ਨਿਰਦੇਸ਼ ਦੇ ਕੇ ਸੁਧਾਰ, ਝਿੜਕ ਅਤੇ ਉਤਸ਼ਾਹਿਤ ਕਰ।
3ਉਹ ਸਮਾਂ ਆਵੇਗਾ ਜਦੋਂ ਲੋਕ ਸਹੀ ਸਿੱਖਿਆ ਨੂੰ ਨਾ ਸਹਿਣਗੇ। ਇਸ ਦੀ ਬਜਾਏ, ਆਪਣੀਆਂ ਇੱਛਾਵਾਂ ਦੇ ਅਨੁਸਾਰ ਹੋਣ ਲਈ, ਉਹ ਆਪਣੇ ਆਲੇ-ਦੁਆਲੇ ਬਹੁਤ ਸਾਰੇ ਸਿੱਖਿਅਕ ਇਕੱਠੇ ਕਰਨਗੇ ਕਿ ਜੋ ਉਹਨਾਂ ਦੇ ਕੰਨਾ ਨੂੰ ਸੁਣਨਾ ਚੰਗਾ ਲੱਗਦਾ ਹੈ ਅਜਿਹਾ ਉਪਦੇਸ਼ ਉਹਨਾਂ ਨੂੰ ਸੁਣਾਉਣ।
4ਉਹ ਆਪਣੇ ਕੰਨ ਨੂੰ ਸੱਚਾਈ ਤੋਂ ਹਟਾ ਕੇ ਅਤੇ ਕਲਪਿਤ ਕਥਾਵਾਂ ਵੱਲ ਆਪਣਾ ਮਨ ਲਗਾਉਣਗੇ।