4ਉਹ ਆਪਣੇ ਕੰਨ ਨੂੰ ਸੱਚਾਈ ਤੋਂ ਹਟਾ ਕੇ ਅਤੇ ਕਲਪਿਤ ਕਥਾਵਾਂ ਵੱਲ ਆਪਣਾ ਮਨ ਲਗਾਉਣਗੇ।
5ਪਰ ਤੂੰ, ਸਾਰੀਆਂ ਗੱਲਾਂ ਵਿੱਚ ਸੁਚੇਤ ਰਹੀਂ, ਦੁੱਖ ਸਹਿਣ ਕਰੀ, ਪ੍ਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਦੇ ਸਾਰੇ ਫਰਜ਼ ਨਿਭਾਈਂ।
6ਕਿਉਂਕਿ ਮੈਂ ਪਹਿਲਾਂ ਹੀ ਇੱਕ ਪਿਆਲੇ ਦੀ ਭੇਟ ਵਾਂਗ ਡੋਲ੍ਹਿਆ ਗਿਆ ਹਾਂ, ਅਤੇ ਮੇਰੇ ਜਾਣ ਦਾ ਸਮਾਂ ਨੇੜੇ ਹੈ।
7ਮੈਂ ਚੰਗੀ ਲੜਾਈ ਲੜੀ ਹੈ, ਮੈਂ ਦੌੜ ਖ਼ਤਮ ਕਰ ਲਈ ਹੈ, ਮੈਂ ਵਿਸ਼ਵਾਸ ਨੂੰ ਕਾਇਮ ਰੱਖਿਆ ਹੈ।
8ਮੇਰੇ ਲਈ ਧਾਰਮਿਕਤਾ ਦਾ ਤਾਜ ਰੱਖਿਆ ਹੋਇਆ ਹੈ, ਜਿਹੜਾ ਕਿ ਧਰਮੀ ਨਿਆਂਕਾਰ, ਪ੍ਰਭੂ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ, ਬਲਕਿ ਉਹਨਾਂ ਸਾਰਿਆਂ ਨੂੰ ਵੀ, ਜੋ ਉਨ੍ਹਾਂ ਦੇ ਦੁਬਾਰਾ ਆਗਮਨ ਦੀ ਬਹੁਤ ਉਮੀਦ ਕਰਦੇ ਹਨ।