3 ਯੋਹਨ 1

ਪਿਆਰੇ ਮਿੱਤਰ, ਤੂੰ ਆਪਣੇ ਭੈਣਾਂ-ਭਰਾਵਾਂ ਲਈ ਜੋ ਕਰ ਰਿਹਾ ਹੈ ਉਸ ਵਿੱਚ ਵਫ਼ਾਦਾਰ ਹੋ, ਭਾਵੇਂ ਉਹ ਤੇਰੇ ਲਈ ਅਜਨਬੀ ਹੋਣ।

3ਇਸ ਨੇ ਮੈਨੂੰ ਬਹੁਤ ਖੁਸ਼ੀ ਦਿੱਤੀ ਜਦੋਂ ਕੁਝ ਵਿਸ਼ਵਾਸੀ ਆਏ ਅਤੇ ਸੱਚ ਪ੍ਰਤੀ ਤੇਰੀ ਵਫ਼ਾਦਾਰੀ ਬਾਰੇ ਗਵਾਹੀ ਦਿੱਤੀ, ਇਹ ਦੱਸਦੇ ਹੋਏ ਕਿ ਤੂੰ ਇਸ ਦੇ ਅਨੁਸਾਰ ਕਿਵੇਂ ਚੱਲਦਾ ਹੈ।

4ਇਸ ਤੋਂ ਵੱਡਾ ਮੇਰੇ ਲਈ ਕੋਈ ਅਨੰਦ ਨਹੀਂ ਜੋ ਮੈਂ ਸੁਣਾਂ ਕਿ ਮੇਰੇ ਬੱਚੇ ਸੱਚਾਈ ਤੇ ਚੱਲ ਰਹੇ ਹਨ।

5ਪਿਆਰੇ ਮਿੱਤਰ, ਤੂੰ ਆਪਣੇ ਭੈਣਾਂ-ਭਰਾਵਾਂ ਲਈ ਜੋ ਕਰ ਰਿਹਾ ਹੈ ਉਸ ਵਿੱਚ ਵਫ਼ਾਦਾਰ ਹੋ, ਭਾਵੇਂ ਉਹ ਤੇਰੇ ਲਈ ਅਜਨਬੀ ਹੋਣ।

6ਉਹਨਾਂ ਨੇ ਕਲੀਸਿਆ ਦੇ ਅੱਗੇ ਤੇਰੇ ਪਿਆਰ ਦੀ ਗਵਾਹੀ ਦਿੱਤੀ ਹੈ। ਕਿਰਪਾ ਕਰਕੇ ਉਹਨਾਂ ਨੂੰ ਉਹਨਾਂ ਦੇ ਰਸਤੇ ਤੇ ਇਸ ਤਰੀਕੇ ਨਾਲ ਭੇਜ ਜੋ ਪਰਮੇਸ਼ਵਰ ਦਾ ਆਦਰ ਕਰਨ।

7ਇਹ ਉਸ ਨਾਮ ਦੀ ਖ਼ਾਤਰ ਸੀ ਕਿ ਉਹ ਬਾਹਰ ਗਏ, ਗ਼ੈਰ-ਯਹੂਦੀ ਲੋਕਾਂ ਤੋਂ ਕੋਈ ਸਹਾਇਤਾ ਨਹੀਂ ਲੈਂਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.