3 ਯੋਹਨ 1

ਇਸ ਲਈ ਸਾਨੂੰ ਅਜਿਹੇ ਲੋਕਾਂ ਦੀ ਪ੍ਰਾਹੁਣਚਾਰੀ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਸੱਚਾਈ ਲਈ ਮਿਲ ਕੇ ਕੰਮ ਕਰ ਸਕੀਏ।

6ਉਹਨਾਂ ਨੇ ਕਲੀਸਿਆ ਦੇ ਅੱਗੇ ਤੇਰੇ ਪਿਆਰ ਦੀ ਗਵਾਹੀ ਦਿੱਤੀ ਹੈ। ਕਿਰਪਾ ਕਰਕੇ ਉਹਨਾਂ ਨੂੰ ਉਹਨਾਂ ਦੇ ਰਸਤੇ ਤੇ ਇਸ ਤਰੀਕੇ ਨਾਲ ਭੇਜ ਜੋ ਪਰਮੇਸ਼ਵਰ ਦਾ ਆਦਰ ਕਰਨ।

7ਇਹ ਉਸ ਨਾਮ ਦੀ ਖ਼ਾਤਰ ਸੀ ਕਿ ਉਹ ਬਾਹਰ ਗਏ, ਗ਼ੈਰ-ਯਹੂਦੀ ਲੋਕਾਂ ਤੋਂ ਕੋਈ ਸਹਾਇਤਾ ਨਹੀਂ ਲੈਂਦੇ।

8ਇਸ ਲਈ ਸਾਨੂੰ ਅਜਿਹੇ ਲੋਕਾਂ ਦੀ ਪ੍ਰਾਹੁਣਚਾਰੀ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਸੱਚਾਈ ਲਈ ਮਿਲ ਕੇ ਕੰਮ ਕਰ ਸਕੀਏ।

9ਮੈਂ ਕਲੀਸਿਆ ਨੂੰ ਲਿਖਿਆ, ਪਰ ਡਿਓਟ੍ਰਿਫੇਸ, ਜੋ ਪਹਿਲਾਂ ਬਣਨਾ ਚਾਹੁੰਦਾ ਹੈ, ਸਾਡਾ ਸਵਾਗਤ ਨਹੀਂ ਕਰੇਗਾ।

10ਇਸ ਲਈ ਜਦੋਂ ਮੈਂ ਆਵਾਂਗਾ, ਮੈਂ ਧਿਆਨ ਦੇਵਾਂਗਾ ਕਿ ਉਹ ਕੀ ਕਰ ਰਿਹਾ ਹੈ, ਸਾਡੇ ਬਾਰੇ ਭੈੜੀਆਂ ਗੱਲਾਂ ਫੈਲਾ ਰਿਹਾ ਹੈ। ਇਸ ਤੋਂ ਉਹ ਸੰਤੁਸ਼ਟ ਨਹੀਂ ਹੁੰਦਾ, ਇਸ ਤੋਂ ਇਲਾਵਾ ਉਹ ਹੋਰ ਵਿਸ਼ਵਾਸੀਆਂ ਦਾ ਸਵਾਗਤ ਕਰਨ ਤੋਂ ਵੀ ਇਨਕਾਰ ਕਰ ਦਿੰਦਾ ਹੈ। ਅਤੇ ਉਹ ਉਹਨਾਂ ਨੂੰ ਵੀ ਰੋਕਦਾ ਹੈ ਜੋ ਅਜਿਹਾ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਨੂੰ ਕਲੀਸਿਆ ਵਿੱਚੋਂ ਬਾਹਰ ਕੱਢ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.