11ਉਨ੍ਹਾਂ ਦੋ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ, “ਹੇ ਗਲੀਲੀ ਮਨੁੱਖੋ, ਤੁਸੀਂ ਉੱਪਰ ਅਕਾਸ਼ ਵੱਲ ਕਿਉਂ ਵੇਖ ਰਹੇ ਹੋ? ਇਹ ਹੀ ਯਿਸ਼ੂ, ਜੋ ਤੁਹਾਡੇ ਕੋਲੋਂ ਸਵਰਗ ਵਿੱਚ ਉਠਾਇਆ ਜਾ ਰਿਹਾ ਹੈ, ਉਸੇ ਤਰ੍ਹਾਂ ਉਹ ਵਾਪਸ ਵੀ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਸਵਰਗ ਵਿੱਚ ਜਾਂਦੇ ਵੇਖ ਰਹੇ ਹੋ।”
12ਤਦ ਰਸੂਲ ਉਸ ਜ਼ੈਤੂਨ ਦੇ ਪਹਾੜ ਤੋਂ ਜੋ ਯੇਰੂਸ਼ਲੇਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਦੂਰੀ ਤੇ ਹੈ, ਯੇਰੂਸ਼ਲੇਮ ਸ਼ਹਿਰ ਨੂੰ ਵਾਪਸ ਮੁੜੇ।
13ਅਤੇ ਜਦੋਂ ਉਹ ਪਹੁੰਚੇ, ਤਾਂ ਉਸ ਚੁਬਾਰੇ ਉੱਤੇ ਚੜ੍ਹ ਗਏ ਜਿੱਥੇ ਉਹ ਰਹਿ ਰਹੇ ਸਨ। ਉਹ ਇਹ ਹਨ ਜੋ ਉੱਥੇ ਮੌਜੂਦ ਸਨ ਅਰਥਾਤ: ਪਤਰਸ, ਯੋਹਨ, ਯਾਕੋਬ ਅਤੇ ਆਂਦਰੇਯਾਸ; ਫਿਲਿੱਪਾਸ ਅਤੇ ਥੋਮਸ; ਬਾਰਥੋਲੋਮੇਯਾਸ ਅਤੇ ਮੱਤੀਯਾਹ; ਹਲਫੇਯਾਸ ਦਾ ਪੁੱਤਰ ਯਾਕੋਬ, ਸ਼ਿਮਓਨ ਰਾਸ਼ਟਰਵਾਦੀ ਅਤੇ ਯਾਕੋਬ ਦਾ ਪੁੱਤਰ ਯਹੂਦਾਹ ਸਨ।
14ਇਹ ਸਾਰੇ ਇੱਕ ਮਨ ਹੋ ਕੇ, ਕਈ ਇਸਤ੍ਰੀਆਂ ਅਤੇ ਯਿਸ਼ੂ ਦੀ ਮਾਤਾ ਮਰਿਯਮ ਅਤੇ ਉਸ ਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ।
15ਉਨ੍ਹਾਂ ਦਿਨਾਂ ਵਿੱਚ ਪਤਰਸ ਭਰਾਵਾਂ ਦੇ ਵਿਚਕਾਰ ਖੜੇ ਹੋ ਕੇ ਬੋਲਿਆ, (ਜੋ ਸਾਰੇ ਮਿਲ ਕੇ ਲਗਭਗ ਇੱਕ ਸੌ ਵੀਹ ਲੋਕ ਇਕੱਠੇ ਹੋਏ ਸਨ)