23ਤਦ ਉਨ੍ਹਾਂ ਨੇ ਦੋ ਮਨੁੱਖਾਂ ਨੂੰ ਖੜਾ ਕੀਤਾ: ਇੱਕ ਯੂਸੁਫ਼ ਜਿਹੜਾ ਬਰਸਬਾਸ ਅਖਵਾਉਂਦਾ ਸੀ (ਜਿਸ ਨੂੰ ਯੂਸਤੁਸ ਵੀ ਕਹਿੰਦੇ ਸਨ) ਅਤੇ ਦੂਜਾ ਮੱਥਿਯਾਸ।
24ਫਿਰ ਉਨ੍ਹਾਂ ਨੇ ਪ੍ਰਾਰਥਨਾ ਕੀਤੀ, “ਹੇ ਪ੍ਰਭੂ, ਤੂੰ ਜੋ ਸਭਨਾਂ ਦੇ ਦਿਲਾਂ ਨੂੰ ਜਾਣਦਾ ਹੈ। ਸਾਨੂੰ ਇਹ ਦਿਖਾ ਕਿ ਇਨ੍ਹਾਂ ਦੋਹਾਂ ਵਿੱਚੋਂ ਤੂੰ ਕਿਸਨੂੰ ਚੁਣਿਆ ਹੈ
25ਇਸ ਰਸੂਲਾਂ ਦੀ ਸੇਵਕਾਈ ਨੂੰ ਸੰਭਾਲਣ ਲਈ, ਜਿਸ ਨੂੰ ਯਹੂਦਾਹ ਨੇ ਛੱਡ ਦਿੱਤਾ ਤੇ ਉਹ ਉਸ ਸਜ਼ਾ ਦੀ ਜਗ੍ਹਾ ਗਿਆ ਜਿਥੇ ਦਾ ਉਹ ਹੈ।”
26ਫਿਰ ਉਨ੍ਹਾਂ ਨੇ ਪਰਚੀਆਂ ਪਾਈਆਂ, ਅਤੇ ਪਰਚੀ ਮੱਥਿਯਾਸ ਦੇ ਨਾਮ ਤੇ ਨਿੱਕਲੀ; ਇਸ ਲਈ ਉਹ ਗਿਆਰਾਂ ਰਸੂਲਾਂ ਵਿੱਚ ਸ਼ਾਮਲ ਹੋ ਗਿਆ।