ਰਸੂਲਾਂ 10

ਉੱਠ, ਹੇਠਾਂ ਜਾਓ ਅਤੇ ਬਿਨਾਂ ਝਿਜਕ ਉਨ੍ਹਾਂ ਦੇ ਨਾਲ ਜਾ। ਚਿੰਤਾ ਨਾ ਕਰ, ਕਿਉਂਕਿ ਮੈਂ ਉਨ੍ਹਾਂ ਨੂੰ ਭੇਜਿਆ ਹੈ।”

Acts 10:20 (UKJV) Arise therefore, and get you down, and go with them, doubting nothing: for I have sent them.

18ਉਨ੍ਹਾਂ ਨੇ ਆਵਾਜ਼ ਦੇ ਕੇ ਬੁਲਾਇਆ ਅਤੇ ਪੁੱਛਿਆ ਕਿ ਸ਼ਿਮਓਨ ਜਿਸ ਦਾ ਨਾਮ ਪਤਰਸ ਵੀ ਹੈ ਕਿ ਉਹ ਇੱਥੇ ਹੀ ਹੈ।

19ਜਦੋਂ ਪਤਰਸ ਅਜੇ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਦਰਸ਼ਨ ਦਾ ਅਰਥ ਕੀ ਸੀ, ਪਵਿੱਤਰ ਆਤਮਾ ਨੇ ਉਸ ਨੂੰ ਕਿਹਾ, “ਤਿੰਨ ਆਦਮੀ ਇੱਥੇ ਹਨ ਜੋ ਤੈਨੂੰ ਲੱਭ ਰਹੇ ਹਨ।

20ਉੱਠ, ਹੇਠਾਂ ਜਾਓ ਅਤੇ ਬਿਨਾਂ ਝਿਜਕ ਉਨ੍ਹਾਂ ਦੇ ਨਾਲ ਜਾ। ਚਿੰਤਾ ਨਾ ਕਰ, ਕਿਉਂਕਿ ਮੈਂ ਉਨ੍ਹਾਂ ਨੂੰ ਭੇਜਿਆ ਹੈ।”

21ਤਾਂ ਪਤਰਸ ਉਨ੍ਹਾਂ ਆਦਮੀਆਂ ਕੋਲ ਗਿਆ ਅਤੇ ਉਨ੍ਹਾਂ ਨੂੰ ਕਿਹਾ, “ਮੈਂ ਉਹ ਆਦਮੀ ਹਾਂ ਜਿਸ ਦੀ ਤੁਸੀਂ ਭਾਲ ਕਰ ਰਹੇ ਹੋ। ਤੁਸੀਂ ਕਿਉਂ ਆਏ ਹੋ?”

22ਉਨ੍ਹਾਂ ਵਿੱਚੋਂ ਇੱਕ ਆਦਮੀ ਨੇ ਉੱਤਰ ਦਿੱਤਾ, “ਸਾਨੂੰ ਕੁਰਨੇਲਿਯੁਸ ਸੂਬੇਦਾਰ ਨੇ ਇੱਥੇ ਭੇਜਿਆ ਹੈ। ਉਹ ਇੱਕ ਧਰਮੀ ਅਤੇ ਪਰਮੇਸ਼ਵਰ ਦਾ ਡਰ ਰੱਖਣ ਵਾਲਾ ਆਦਮੀ ਹੈ, ਜਿਸ ਦਾ ਸਾਰੇ ਯਹੂਦੀ ਲੋਕਾਂ ਦੁਆਰਾ ਸਤਿਕਾਰ ਕੀਤਾ ਜਾਂਦਾ ਹੈ। ਇੱਕ ਪਵਿੱਤਰ ਸਵਰਗਦੂਤ ਨੇ ਉਸ ਨੂੰ ਕਿਹਾ, ਕਿ ਉਹ ਤੁਹਾਨੂੰ ਉਸ ਦੇ ਘਰ ਆਉਣ ਲਈ ਬੁਲਾਵੇ ਤਾਂ ਜੋ ਉਹ ਸੁਣ ਸਕੇ ਜੋ ਤੁਸੀਂ ਆਖਣਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.