ਰਸੂਲਾਂ 10

ਕੁਰਨੇਲਿਯੁਸ ਨੇ ਜਵਾਬ ਦਿੱਤਾ, “ਤਿੰਨ ਦਿਨ ਪਹਿਲਾਂ ਮੈਂ ਆਪਣੇ ਘਰ ਵਿੱਚ ਦੁਪਹਿਰ ਦੇ ਤਿੰਨ ਵਜੇ ਪ੍ਰਾਰਥਨਾ ਕਰ ਰਿਹਾ ਸੀ। ਅਚਾਨਕ ਚਮਕਦੇ ਕੱਪੜਿਆਂ ਵਿੱਚ ਇੱਕ ਆਦਮੀ ਮੇਰੇ ਸਾਮ੍ਹਣੇ ਆਣ ਖਲੋਤਾ।

Acts 10:30 (UKJV) And Cornelius said, Four days ago I was fasting until this hour; and at the ninth hour I prayed in my house, and, behold, a man stood before me in bright clothing,

28ਪਤਰਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੋ ਕਿ ਯਹੂਦੀ ਆਦਮੀ ਨੂੰ ਕਿਸੇ ਪਰਾਈ ਕੌਮ ਵਾਲੇ ਨਾਲ ਮੇਲ-ਮਿਲਾਪ ਰੱਖਣਾ ਜਾਂ ਉਹ ਦੇ ਘਰ ਜਾਣਾ ਮਨਾ ਹੈ, ਅਤੇ ਸਾਡੇ ਕਾਨੂੰਨ ਦੇ ਵਿਰੁੱਧ ਹੈ। ਪਰ ਪਰਮੇਸ਼ਵਰ ਨੇ ਮੈਨੂੰ ਦਿਖਾਇਆ ਹੈ ਕਿ ਮੈਨੂੰ ਕਿਸੇ ਨੂੰ ਅਸ਼ੁੱਧ ਜਾਂ ਮਾੜਾ ਨਾ ਆਖਾਂ।

29ਇਸ ਲਈ ਜਦੋਂ ਮੈਨੂੰ ਬੁਲਾਇਆ ਗਿਆ, ਤਾਂ ਮੈਂ ਉਸੇ ਵੇਲੇ ਬਿਨਾਂ ਕੋਈ ਇਤਰਾਜ਼ ਦੇ ਉੱਠ ਕੇ ਚਲਾ ਆਇਆ। ਕੀ ਮੈਂ ਤੁਹਾਨੂੰ ਪੁੱਛ ਸਕਦਾ ਹਾਂ ਕਿ ਤੁਸੀਂ ਮੈਨੂੰ ਕਿਉਂ ਬੁਲਾਇਆ?”

30ਕੁਰਨੇਲਿਯੁਸ ਨੇ ਜਵਾਬ ਦਿੱਤਾ, “ਤਿੰਨ ਦਿਨ ਪਹਿਲਾਂ ਮੈਂ ਆਪਣੇ ਘਰ ਵਿੱਚ ਦੁਪਹਿਰ ਦੇ ਤਿੰਨ ਵਜੇ ਪ੍ਰਾਰਥਨਾ ਕਰ ਰਿਹਾ ਸੀ। ਅਚਾਨਕ ਚਮਕਦੇ ਕੱਪੜਿਆਂ ਵਿੱਚ ਇੱਕ ਆਦਮੀ ਮੇਰੇ ਸਾਮ੍ਹਣੇ ਆਣ ਖਲੋਤਾ।

31ਅਤੇ ਉਸ ਨੇ ਮੈਨੂੰ ਕਿਹਾ, ‘ਹੇ ਕੁਰਨੇਲਿਯੁਸ, ਪਰਮੇਸ਼ਵਰ ਨੇ ਤੇਰੀਆਂ ਪ੍ਰਾਰਥਨਾਵਾਂ ਸੁਣੀਆਂ ਹਨ ਅਤੇ ਤੇਰੀਆਂ ਗਰੀਬਾਂ ਨੂੰ ਦਿੱਤੀਆਂ ਦਾਤਾਂ ਵੀ ਯਾਦ ਕੀਤੀਆਂ ਹਨ।

32ਇਸ ਲਈ ਕਿਸੇ ਨੂੰ ਯਾਪਾ ਵਿੱਚ ਸ਼ਿਮਓਨ ਕੋਲ ਭੇਜ ਜਿਹੜਾ ਪਤਰਸ ਕਹਾਉਂਦਾ ਹੈ। ਉਹ ਸ਼ਿਮਓਨ ਦੇ ਘਰ ਮਹਿਮਾਨ ਹੈ, ਜੋ ਚਮੜਾ ਬਣਾਉਂਦਾ ਹੈ ਅਤੇ ਜਿਹੜਾ ਸਮੁੰਦਰ ਦੇ ਕਿਨਾਰੇ ਰਹਿੰਦਾ ਹੈ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.