ਰਸੂਲਾਂ 10

ਤੁਸੀਂ ਨਾਜ਼ਰੇਥ ਦੇ ਯਿਸ਼ੂ ਨੂੰ ਜਾਣਦੇ ਹੋ, ਕਿਵੇਂ ਪਰਮੇਸ਼ਵਰ ਨੇ ਉਹ ਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ, ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਦੁਸ਼ਟ ਦੇ ਜਕੜੇ ਹੋਏ ਸਨ, ਉਹਨਾਂ ਨੂੰ ਚੰਗਾ ਕਰਦਾ ਸੀ ਕਿਉਂ ਜੋ ਪਰਮੇਸ਼ਵਰ ਉਹ ਦੇ ਨਾਲ ਸੀ।

Acts 10:38 (UKJV) How God anointed Jesus of Nazareth with the Holy Spirit and with power: who went about doing good, and healing all that were oppressed of the devil; for God was with him.

36ਤੁਸੀਂ ਜਾਣਦੇ ਹੋ ਕਿ ਜਿਹੜਾ ਬਚਨ ਪਰਮੇਸ਼ਵਰ ਨੇ ਇਸਰਾਏਲ ਦੇ ਲੋਕਾਂ ਨੂੰ ਭੇਜਿਆ, ਜਦੋਂ ਯਿਸ਼ੂ ਮਸੀਹ ਦੇ ਵਸੀਲੇ ਤੋਂ ਜੋ ਸਭਨਾਂ ਦਾ ਪ੍ਰਭੂ ਹੈ, ਮੇਲ-ਮਿਲਾਪ ਦੀ ਖੁਸ਼ਖ਼ਬਰੀ ਸੁਣਾਈ।

37ਤੁਸੀਂ ਆਪ ਹੀ ਉਸ ਬਚਨ ਨੂੰ ਜਾਣਦੇ ਹੋ ਜਿਹੜਾ ਯੋਹਨ ਬਪਤਿਸਮਾ ਦੇਣ ਵਾਲੇ ਦੇ ਪ੍ਰਚਾਰ ਤੋਂ ਬਾਅਦ, ਗਲੀਲੀ ਪ੍ਰਾਂਤ ਤੋਂ ਲੈ ਕੇ ਸਾਰੇ ਯਹੂਦਿਯਾ ਪ੍ਰਾਂਤ ਵਿੱਚ ਫੈਲ ਗਿਆ।

38ਤੁਸੀਂ ਨਾਜ਼ਰੇਥ ਦੇ ਯਿਸ਼ੂ ਨੂੰ ਜਾਣਦੇ ਹੋ, ਕਿਵੇਂ ਪਰਮੇਸ਼ਵਰ ਨੇ ਉਹ ਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ, ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਦੁਸ਼ਟ ਦੇ ਜਕੜੇ ਹੋਏ ਸਨ, ਉਹਨਾਂ ਨੂੰ ਚੰਗਾ ਕਰਦਾ ਸੀ ਕਿਉਂ ਜੋ ਪਰਮੇਸ਼ਵਰ ਉਹ ਦੇ ਨਾਲ ਸੀ।

39“ਅਸੀਂ ਉਸ ਹਰ ਕੰਮ ਦੇ ਗਵਾਹ ਹਾਂ ਜੋ ਉਸ ਨੇ ਯਹੂਦੀਆਂ ਦੇ ਦੇਸ਼ ਅਤੇ ਯੇਰੂਸ਼ਲੇਮ ਵਿੱਚ ਕੀਤੇ ਅਤੇ ਉਨ੍ਹਾਂ ਨੇ ਉਸ ਨੂੰ ਸਲੀਬ ਤੇ ਲਟਕਾਅ ਕੇ ਮਾਰ ਦਿੱਤਾ।

40ਪਰ, ਪਰਮੇਸ਼ਵਰ ਨੇ ਉਸ ਨੂੰ ਤੀਜੇ ਦਿਨ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਤੇ ਉਸ ਨੂੰ ਪਰਗਟ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.