ਰਸੂਲਾਂ 12

ਅਗਲੀ ਸਵੇਰ ਉਹ ਸਿਪਾਹੀ ਜੋ ਪਤਰਸ ਦੀ ਰਾਖੀ ਕਰ ਰਹੇ ਸਨ, ਬਹੁਤ ਜ਼ਿਆਦਾ ਘਬਰਾ ਗਏ ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਪਤਰਸ ਕਿੱਥੇ ਗਿਆ?

Acts 12:18 (UKJV) Now as soon as it was day, there was no small stir among the soldiers, what was become of Peter.

16ਪਰ ਪਤਰਸ ਦਰਵਾਜ਼ਾ ਖੜਕਾਉਂਦਾ ਰਿਹਾ ਅਤੇ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਸ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਏ।

17ਪਤਰਸ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਆਪਣੇ ਹੱਥ ਨਾਲ ਇਸ਼ਾਰਾ ਕੀਤਾ ਅਤੇ ਦੱਸਿਆ ਕਿ ਕਿਸ ਤਰੀਕੇ ਨਾਲ ਪ੍ਰਭੂ ਨੇ ਮੈਨੂੰ ਉਸ ਜੇਲ੍ਹ ਵਿੱਚੋਂ ਬਾਹਰ ਕੱਢ ਲਿਆਂਦਾ ਹੈ। ਉਸ ਨੇ ਕਿਹਾ, “ਕਿ ਯਾਕੋਬ ਅਤੇ ਹੋਰ ਭਾਈਬੰਦ ਵਿਸ਼ਵਾਸੀਆ ਨੂੰ ਵੀ ਇਸ ਬਾਰੇ ਦੱਸੋ,” ਅਤੇ ਫਿਰ ਉਹ ਕਿਸੇ ਹੋਰ ਜਗ੍ਹਾ ਚਲਾ ਗਿਆ।

18ਅਗਲੀ ਸਵੇਰ ਉਹ ਸਿਪਾਹੀ ਜੋ ਪਤਰਸ ਦੀ ਰਾਖੀ ਕਰ ਰਹੇ ਸਨ, ਬਹੁਤ ਜ਼ਿਆਦਾ ਘਬਰਾ ਗਏ ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਪਤਰਸ ਕਿੱਥੇ ਗਿਆ?

19ਜਦੋਂ ਹੇਰੋਦੇਸ ਨੇ ਉਸ ਦੀ ਪੂਰੀ ਤਰਾ ਛਾਣ-ਬੀਣ ਕੀਤੀ ਪਰ ਉਹ ਉਸ ਨੂੰ ਨਾ ਮਿਲਿਆ, ਤਾਂ ਉਸ ਨੇ ਪਹਿਰੇਦਾਰਾਂ ਦੀ ਬਰੀਕੀ ਨਾਲ ਪੁੱਛ-ਪੜਤਾਲ ਕੀਤੀ ਅਤੇ ਉਨ੍ਹਾਂ ਨੂੰ ਮਾਰ ਦੇਣ ਦਾ ਹੁਕਮ ਦਿੱਤਾ ਗਿਆ। ਫ਼ਿਰ ਹੇਰੋਦੇਸ ਯਹੂਦਿਯਾ ਪ੍ਰਾਂਤ ਤੋਂ ਕੈਸਰਿਆ ਸ਼ਹਿਰ ਵੱਲ ਨੂੰ ਚਲਾ ਗਿਆ ਅਤੇ ਉੱਥੇ ਕੁਝ ਸਮੇਂ ਲਈ ਠਹਿਰਿਆ। ਅਤੇ ਇਸ ਤੋਂ ਬਾਅਦ ਹੇਰੋਦੇਸ ਯਹੂਦਿਯਾ ਸੂਬੇ ਤੋਂ ਕੈਸਰਿਆ ਨੂੰ ਗਿਆ ਜਿੱਥੇ ਉਹ ਕੁਝ ਸਮੇਂ ਲਈ ਠਹਿਰਿਆ।

20ਉਨ੍ਹਾਂ ਦਿਨਾਂ ਵਿੱਚ ਹੇਰੋਦੇਸ ਸੋਰ ਅਤੇ ਸਿਦੋਨ ਸ਼ਹਿਰ ਦੇ ਲੋਕਾਂ ਨਾਲ ਝਗੜਾ ਕਰ ਰਿਹਾ ਸੀ ਜਿਹੜੇ ਉਨ੍ਹਾਂ ਸ਼ਹਿਰਾਂ ਵਿੱਚ ਰਹਿੰਦੇ ਸਨ। ਤਦ ਉਹ ਇੱਕ ਮਨ ਹੋ ਕੇ ਉਸ ਦੇ ਕੋਲ ਆਏ ਅਤੇ ਰਾਜੇ ਦਾ ਭਰੋਸੇਯੋਗ ਨਿੱਜੀ ਨੌਕਰ ਬਲਾਸਤੁਸ ਦਾ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ, ਉਨ੍ਹਾਂ ਨੇ ਸ਼ਾਂਤੀ ਦੀ ਮੰਗ ਕੀਤੀ, ਕਿਉਂਕਿ ਉਹ ਆਪਣੀ ਭੋਜਨ ਦੀ ਪੂਰਤੀ ਲਈ ਰਾਜੇ ਦੇ ਦੇਸ਼ ਤੇ ਨਿਰਭਰ ਹੁੰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.