12ਜਦੋਂ ਹਾਕਮ ਨੇ ਵੇਖਿਆ ਕਿ ਐਲਿਮਾਸ ਨਾਲ ਕੀ ਹੋਇਆ, ਤਾਂ ਉਸ ਨੇ ਵਿਸ਼ਵਾਸ ਕੀਤਾ, ਤਾਂ ਉਹ ਪ੍ਰਭੂ ਦੇ ਬਾਰੇ ਬਚਨ ਸੁਣ ਕੇ ਹੈਰਾਨ ਰਹਿ ਗਿਆ।
13ਪਾਫ਼ੁਸ ਤੋਂ, ਪੌਲੁਸ ਅਤੇ ਉਸ ਦੇ ਸਾਥੀ ਪੈਮਫੀਲੀਆ ਪ੍ਰਾਂਤ ਦੇ ਪਰਗਾ ਸ਼ਹਿਰ ਲਈ ਰਵਾਨਾ ਹੋਏ, ਜਿੱਥੇ ਯੋਹਨ ਮਰਕੁਸ ਉਨ੍ਹਾਂ ਨੂੰ ਛੱਡ ਕੇ ਯੇਰੂਸ਼ਲੇਮ ਵਿੱਚ ਆਪਣੇ ਘਰ ਵਾਪਸ ਚਲਾ ਗਿਆ।
14ਪਰਗਾ ਤੋਂ ਉਹ ਪਿਸਿਦਿਯਾ ਪ੍ਰਾਂਤ ਦੇ ਅੰਤਾਕਿਆ ਗਏ। ਸਬਤ ਦੇ ਦਿਨ ਉਹ ਪ੍ਰਾਰਥਨਾ ਸਥਾਨ ਵਿੱਚ ਜਾ ਕੇ ਬੈਠ ਗਏ।
15ਬਿਵਸਥਾ ਅਤੇ ਨਬੀਆਂ ਦੀ ਲਿਖਤ ਪੜ੍ਹਨ ਤੋਂ ਬਾਅਦ, ਹੈਕਲ ਦੇ ਆਗੂਆਂ ਨੇ ਉਨ੍ਹਾਂ ਨੂੰ ਇੱਕ ਸੁਨੇਹਾ ਭੇਜਿਆ, “ਭਾਈਉ, ਅਗਰ ਤੁਹਾਡੇ ਕੋਲ ਲੋਕਾਂ ਲਈ ਕੋਈ ਉਪਦੇਸ਼ ਹੈ, ਤਾਂ ਕਿਰਪਾ ਕਰਕੇ ਸੁਣਾਓ।”
16ਪੌਲੁਸ ਨੇ ਖੜੇ ਹੋ ਕੇ, ਆਪਣੇ ਹੱਥ ਨਾਲ ਇਸ਼ਾਰਾ ਕੀਤਾ ਅਤੇ ਕਿਹਾ: “ਹੇ ਇਸਰਾਏਲੀਓ ਅਤੇ ਤੁਸੀਂ ਗ਼ੈਰ-ਯਹੂਦੀਓ ਜੋ ਪਰਮੇਸ਼ਵਰ ਦੀ ਬੰਦਗੀ ਕਰਦੇ ਹੋ, ਮੇਰੀ ਗੱਲ ਸੁਣੋ!”