48ਜਦੋਂ ਗ਼ੈਰ-ਯਹੂਦੀਆਂ ਨੇ ਇਹ ਸੁਣਿਆ, ਤਾਂ ਉਹ ਖੁਸ਼ ਹੋਏ ਅਤੇ ਉਨ੍ਹਾਂ ਨੇ ਪ੍ਰਭੂ ਦੇ ਬਚਨ ਦੀ ਵਡਿਆਈ ਕੀਤੀ; ਅਤੇ ਉਨ੍ਹਾਂ ਸਾਰਿਆਂ ਨੇ ਵਿਸ਼ਵਾਸ ਕੀਤਾ ਜਿਹੜੇ ਸਦੀਪਕ ਜੀਵਨ ਲਈ ਨਿਯੁਕਤ ਕੀਤੇ ਗਏ ਸਨ।
49ਪ੍ਰਭੂ ਦਾ ਬਚਨ ਸਾਰੇ ਖੇਤਰ ਵਿੱਚ ਫੈਲ ਗਿਆ।
50ਪਰ ਯਹੂਦੀਆਂ ਨੇ, ਭਗਤਣਾਂ, ਪਤਵੰਤੀਆਂ ਔਰਤਾਂ ਅਤੇ ਸ਼ਹਿਰ ਦੇ ਪ੍ਰਮੁੱਖ ਆਦਮੀਆਂ ਨੂੰ ਭੜਕਾਉਂਦੇ ਸਨ। ਅਤੇ ਪੌਲੁਸ, ਬਰਨਬਾਸ ਉੱਤੇ ਦੰਗਾ ਮਚਾਇਆ, ਅਤੇ ਉਨ੍ਹਾਂ ਨੂੰ ਆਪਣੇ ਖੇਤਰ ਚੋਂ ਬਾਹਰ ਕੱਢ ਦਿੱਤਾ।
51ਇਸ ਲਈ ਉਨ੍ਹਾਂ ਨੇ ਉਨ੍ਹਾਂ ਦੇ ਚੇਤਾਵਨੀ ਵਜੋਂ ਆਪਣੇ ਪੈਰਾਂ ਦੀ ਧੂੜ ਝਾੜ ਦਿੱਤੀ ਅਤੇ ਇਕੋਨਿਯਮ ਸ਼ਹਿਰ ਚਲੇ ਗਏ।
52ਅੰਤਾਕਿਆ ਸ਼ਹਿਰ ਵਿੱਚ ਚੇਲੇ ਅਨੰਦ ਨਾਲ ਅਤੇ ਪਵਿੱਤਰ ਆਤਮਾ ਨਾਲ ਭਰੇ ਹੋਏ ਸਨ।