12ਉਹਨਾਂ ਨੇ ਬਰਨਬਾਸ ਨੂੰ ਜ਼ੀਅਸ ਬੁਲਾਇਆ, ਅਤੇ ਪੌਲੁਸ ਨੂੰ ਉਨ੍ਹਾਂ ਨੇ ਹਰਮੇਸ ਬੁਲਾਇਆ ਕਿਉਂਕਿ ਉਹ ਮੁੱਖ ਪ੍ਰਚਾਰਕ ਸੀ।
13ਜ਼ੀਅਸ ਦਾ ਮੰਦਰ ਬਿਲਕੁਲ ਸ਼ਹਿਰ ਦੇ ਬਾਹਰ ਸੀ ਅਤੇ ਉਸ ਦਾ ਪੁਜਾਰੀ ਸ਼ਹਿਰ ਦੇ ਦਰਵਾਜ਼ੇ ਦੇ ਕੋਲ ਬਲਦ ਅਤੇ ਫੁੱਲਾਂ ਦੇ ਹਾਰ ਲੈ ਕੇ ਆਇਆ ਕਿਉਂਕਿ ਉਸ ਦੇ ਨਾਲ ਭੀੜ ਉਨ੍ਹਾਂ ਦੇ ਲਈ ਬਲੀ ਚੜ੍ਹਾਉਣਾ ਚਾਉਂਦੀ ਸੀ।
14ਪਰ ਜਦੋਂ ਰਸੂਲ ਬਰਨਬਾਸ ਅਤੇ ਪੌਲੁਸ ਨੇ ਇਹ ਸੁਣਿਆ, ਤਾਂ ਉਨ੍ਹਾਂ ਨੇ ਵਿਰੋਧ ਵਿੱਚ ਆਪਣੇ ਕੱਪੜੇ ਪਾੜੇ ਅਤੇ ਭੀੜ ਵਿੱਚੋਂ ਭੱਜ ਨਿਕਲੇ, ਅਤੇ ਚੀਕਦੇ ਹੋਏ ਬੋਲੇ:
15“ਦੋਸਤੋ, ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਅਸੀਂ ਵੀ ਕੇਵਲ ਤੁਹਾਡੇ ਵਾਂਗ ਮਨੁੱਖ ਹਾਂ। ਅਸੀਂ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਲੈ ਕੇ ਆਏ ਹਾਂ, ਤੁਹਾਨੂੰ ਇਹ ਵਿਅਰਥ ਚੀਜ਼ਾਂ ਤੋਂ ਜੀਉਂਦੇ ਪਰਮੇਸ਼ਵਰ ਵੱਲ ਮੁੜ੍ਹਨ ਲਈ ਆਖ ਰਹੇ ਹਾਂ, ਜਿਸ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ ਬਣਾਇਆ।
16ਪਿਛਲੇ ਸਮਿਆਂ ਵਿੱਚ, ਉਸ ਨੇ ਸਾਰੀਆਂ ਕੌਮਾਂ ਨੂੰ ਆਪੋ-ਆਪਣੇ ਮਰਜ਼ੀ ਦੇ ਰਾਹ ਤੇ ਚੱਲਣ ਦਿੱਤਾ।