ਰਸੂਲਾਂ 14

ਜਦੋਂ ਚੇਲੇ ਉਸ ਦੇ ਆਸ-ਪਾਸ ਇਕੱਠੇ ਹੋਏ, ਤਾਂ ਉਹ ਉੱਠਿਆ ਅਤੇ ਵਾਪਸ ਸ਼ਹਿਰ ਨੂੰ ਚੱਲਿਆ ਗਿਆ। ਅਗਲੇ ਦਿਨ ਉਹ ਅਤੇ ਬਰਨਬਾਸ ਦਰਬੇ ਸ਼ਹਿਰ ਲਈ ਰਵਾਨਾ ਹੋ ਗਏ।

Acts 14:20 (UKJV) Nevertheless, as the disciples stood round about him, he rose up, and came into the city: and the next day he departed with Barnabas to Derbe.

18ਇਨ੍ਹਾਂ ਸ਼ਬਦਾਂ ਦੇ ਨਾਲ ਵੀ ਭੀੜ ਨੂੰ ਬਲੀ ਚੜ੍ਹਾਉਣ ਤੋਂ ਰੋਕਣ ਵਿੱਚ ਉਨ੍ਹਾਂ ਨੂੰ ਮੁਸ਼ਕਲ ਆਈ।

19ਫਿਰ ਕੁਝ ਯਹੂਦੀ ਅੰਤਾਕਿਆ ਅਤੇ ਇਕੋਨਿਯਮ ਤੋਂ ਆਏ ਅਤੇ ਉਨ੍ਹਾਂ ਨੇ ਭੀੜ ਨੂੰ ਆਪਣੇ ਵੱਲ ਕਰ ਕੇ ਪੌਲੁਸ ਨੂੰ ਪੱਥਰ ਮਾਰੇ ਅਤੇ ਉਸ ਨੂੰ ਸ਼ਹਿਰੋਂ ਬਾਹਰ ਘਸੀਟ ਕੇ ਲੈ ਆਏ, ਤੇ ਸੋਚਿਆ ਕਿ ਉਹ ਮਰ ਗਿਆ ਹੈ।

20ਜਦੋਂ ਚੇਲੇ ਉਸ ਦੇ ਆਸ-ਪਾਸ ਇਕੱਠੇ ਹੋਏ, ਤਾਂ ਉਹ ਉੱਠਿਆ ਅਤੇ ਵਾਪਸ ਸ਼ਹਿਰ ਨੂੰ ਚੱਲਿਆ ਗਿਆ। ਅਗਲੇ ਦਿਨ ਉਹ ਅਤੇ ਬਰਨਬਾਸ ਦਰਬੇ ਸ਼ਹਿਰ ਲਈ ਰਵਾਨਾ ਹੋ ਗਏ।

21ਪੌਲੁਸ ਅਤੇ ਬਰਨਬਾਸ ਨੇ ਉਸ ਸ਼ਹਿਰ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਵੱਡੀ ਗਿਣਤੀ ਵਿੱਚ ਚੇਲੇ ਬਣਾਏ। ਫੇਰ ਉਹ ਲੁਸਤ੍ਰਾ, ਇਕੋਨਿਯਮ ਅਤੇ ਅੰਤਾਕਿਆ ਨੂੰ ਪਰਤੇ,

22ਚੇਲਿਆਂ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਪ੍ਰਤੀ ਸੱਚੇ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ, “ਸਾਨੂੰ ਪਰਮੇਸ਼ਵਰ ਦੇ ਰਾਜ ਵਿੱਚ ਵੜਨ ਲਈ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.