ਰਸੂਲਾਂ 14

ਪਰ ਉਨ੍ਹਾਂ ਨੂੰ ਇਸ ਬਾਰੇ ਪਤਾ ਚੱਲਿਆ ਅਤੇ ਉਹ ਲੀਕਾਓਨੀਆ ਖੇਤਰ ਦੇ ਸ਼ਹਿਰਾਂ ਲੁਸਤ੍ਰਾ ਅਤੇ ਦਰਬੇ ਅਤੇ ਆਸ-ਪਾਸ ਦੇ ਦੇਸ਼ ਨੂੰ ਚੱਲੇ ਗਏ।

Acts 14:6 (UKJV) They were ware of it, and fled unto Lystra and Derbe, cities of Lycaonia, and unto the region that lies round about:

4ਸ਼ਹਿਰ ਦੇ ਲੋਕਾਂ ਵਿੱਚ ਫੁੱਟ ਪੈ ਗਈ; ਕੁਝ ਲੋਕ ਯਹੂਦੀਆਂ ਦਾ ਸਾਥ ਦਿੰਦੇ ਸਨ, ਅਤੇ ਕੁਝ ਲੋਕ ਰਸੂਲਾਂ ਦੇ ਨਾਲ ਸਨ।

5ਜਦੋਂ ਗ਼ੈਰ-ਯਹੂਦੀਆਂ ਦੇ ਲੋਕਾਂ ਅਤੇ ਯਹੂਦੀਆਂ ਨੇ ਆਪਣੇ ਆਗੂਆਂ ਦੇ ਨਾਲ ਪੌਲੁਸ ਅਤੇ ਬਰਨਬਾਸ ਦੀ ਬੇਇੱਜ਼ਤੀ ਅਤੇ ਉਨ੍ਹਾਂ ਨੂੰ ਪੱਥਰ ਮਾਰਨ ਦੀ ਸਾਜਿਸ਼ ਬਣਾਈ ਸੀ।

6ਪਰ ਉਨ੍ਹਾਂ ਨੂੰ ਇਸ ਬਾਰੇ ਪਤਾ ਚੱਲਿਆ ਅਤੇ ਉਹ ਲੀਕਾਓਨੀਆ ਖੇਤਰ ਦੇ ਸ਼ਹਿਰਾਂ ਲੁਸਤ੍ਰਾ ਅਤੇ ਦਰਬੇ ਅਤੇ ਆਸ-ਪਾਸ ਦੇ ਦੇਸ਼ ਨੂੰ ਚੱਲੇ ਗਏ।

7ਜਿੱਥੇ ਉਹ ਲਗਾਤਾਰ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਰਹੇ।

8ਲੁਸਤ੍ਰਾ ਸ਼ਹਿਰ ਵਿੱਚ ਇੱਕ ਆਦਮੀ ਬੈਠਾ ਹੋਇਆ ਸੀ ਜੋ ਲੰਗੜਾ ਸੀ। ਉਹ ਜਨਮ ਤੋਂ ਹੀ ਇਸ ਤਰ੍ਹਾਂ ਸੀ ਅਤੇ ਉਸ ਨੇ ਕਦੇ ਤੁਰ ਕੇ ਨਹੀਂ ਸੀ ਵੇਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.