7ਜਿੱਥੇ ਉਹ ਲਗਾਤਾਰ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਰਹੇ।
8ਲੁਸਤ੍ਰਾ ਸ਼ਹਿਰ ਵਿੱਚ ਇੱਕ ਆਦਮੀ ਬੈਠਾ ਹੋਇਆ ਸੀ ਜੋ ਲੰਗੜਾ ਸੀ। ਉਹ ਜਨਮ ਤੋਂ ਹੀ ਇਸ ਤਰ੍ਹਾਂ ਸੀ ਅਤੇ ਉਸ ਨੇ ਕਦੇ ਤੁਰ ਕੇ ਨਹੀਂ ਸੀ ਵੇਖਿਆ।
9ਉਸ ਨੇ ਸੁਣਿਆ ਜਿਵੇਂ ਪੌਲੁਸ ਪ੍ਰਭੂ ਯਿਸ਼ੂ ਬਾਰੇ ਬੋਲ ਰਿਹਾ ਸੀ। ਪੌਲੁਸ ਨੇ ਉਸ ਵੱਲ ਸਿੱਧਾ ਵੇਖਿਆ, ਉਸ ਨੇ ਵੇਖਿਆ ਕਿ ਉਸ ਨੂੰ ਚੰਗਾ ਹੋਣ ਦਾ ਵਿਸ਼ਵਾਸ ਹੈ।
10ਪੌਲੁਸ ਨੇ ਉਸ ਨੂੰ ਬੁਲਾਇਆ ਤੇ ਕਿਹਾ, “ਆਪਣੇ ਪੈਰਾਂ ਉੱਤੇ ਖੜਾ ਹੋ ਜਾ!” ਉਸੇ ਵੇਲੇ, ਉਹ ਆਦਮੀ ਕੁੱਦਣ ਅਤੇ ਤੁਰਨ ਲੱਗ ਪਿਆ।
11ਜਦੋਂ ਭੀੜ ਨੇ ਪੌਲੁਸ ਦੇ ਕੰਮ ਨੂੰ ਵੇਖਿਆ, ਤਾਂ ਉਹ ਲੀਕਾਓਨੀਆ ਭਾਸ਼ਾ ਵਿੱਚ ਉੱਚੀ ਬੋਲੇ, “ਦੇਵਤੇ ਮਨੁੱਖਾਂ ਦੇ ਰੂਪ ਵਿੱਚ ਸਾਡੇ ਕੋਲ ਆਏ ਹਨ।”