10ਹੁਣ ਫਿਰ, ਤੁਸੀਂ ਗ਼ੈਰ-ਯਹੂਦੀਆਂ ਦੀ ਗਰਦਨ ਨੂੰ ਅਜਿਹਾ ਜੂਲਾ ਪਾ ਕੇ ਕਿਉਂ ਪਰਮੇਸ਼ਵਰ ਨੂੰ ਪਰਖਣ ਦੀ ਕੋਸ਼ਿਸ਼ ਕਰਦੇ ਹੋ ਜਿਸ ਨੂੰ ਨਾ ਸਾਡੇ ਪੂਰਵਜ ਨਾ ਅਸੀਂ ਚੁੱਕ ਸਕੇ?
11ਨਹੀਂ! ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਸਾਡੇ ਪ੍ਰਭੂ ਯਿਸ਼ੂ ਦੀ ਕਿਰਪਾ ਦੇ ਦੁਆਰਾ ਹੀ ਅਸੀਂ ਬਚਾਏ ਗਏ ਹਾਂ, ਜਿਵੇਂ ਕਿ ਉਹ ਵੀ ਬਚਾਏ ਗਏ ਹਨ।”
12ਜਦੋਂ ਉਨ੍ਹਾਂ ਨੇ ਬਰਨਬਾਸ ਅਤੇ ਪੌਲੁਸ ਨੂੰ ਇਹ ਦੱਸਦਿਆਂ ਸੁਣਿਆ ਤੇ ਸਾਰੇ ਲੋਕ ਚੁੱਪ ਹੋ ਗਏ ਤਾਂ ਉਨ੍ਹਾਂ ਨੇ ਨਿਸ਼ਾਨ ਅਤੇ ਅਚੰਭਿਆਂ ਕੰਮਾਂ ਬਾਰੇ ਦੱਸਿਆ ਜੋ ਪਰਮੇਸ਼ਵਰ ਨੇ ਉਨ੍ਹਾਂ ਰਾਹੀਂ ਪਰਾਈਆਂ ਕੌਮਾਂ ਵਿੱਚ ਕੀਤੇ ਸਨ।
13ਜਦੋਂ ਉਹ ਬੋਲ ਹਟੇ, ਫਿਰ ਯਾਕੋਬ ਬੋਲਿਆ, “ਹੇ ਭਾਈਉ, ਹੁਣ ਮੇਰੀ ਸੁਣੋ।
14ਸ਼ਿਮਓਨ ਪਤਰਸ ਨੇ ਸਾਨੂੰ ਦੱਸਿਆ ਹੈ ਕਿ ਕਿਵੇਂ ਪਰਮੇਸ਼ਵਰ ਨੇ ਸਭ ਤੋਂ ਪਹਿਲਾਂ ਗ਼ੈਰ-ਯਹੂਦੀਆਂ ਉੱਤੇ ਨਿਗਾਹ ਕੀਤੀ ਤਾਂ ਜੋ ਉਨ੍ਹਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ।