ਰਸੂਲਾਂ 15

ਕੁਝ ਦਿਨਾਂ ਬਾਅਦ, ਪੌਲੁਸ ਨੇ ਬਰਨਬਾਸ ਨੂੰ ਕਿਹਾ, “ਆਓ ਆਪਾਂ ਵਾਪਸ ਉਨ੍ਹਾਂ ਸਾਰੇ ਸ਼ਹਿਰਾਂ ਦੇ ਵਿਸ਼ਵਾਸੀਆਂ ਨੂੰ ਵੇਖਣ ਲਈ ਚੱਲੀਏ ਜਿੱਥੇ ਅਸੀਂ ਪਰਮੇਸ਼ਵਰ ਦਾ ਬਚਨ ਸੁਣਾਇਆ ਸੀ ਫਿਰ ਜਾ ਕੇ ਵਿਸ਼ਵਾਸੀਆਂ ਦੀ ਖ਼ਬਰ ਲਈਏ ਕਿ ਉਨ੍ਹਾਂ ਦਾ ਕੀ ਹਾਲ ਹੈ।”

Acts 15:36 (UKJV) And some days after Paul said unto Barnabas, Let us go again and visit our brethren in every city where we have preached the word of the LORD, and see how they do.

34ਪਰ ਸੀਲਾਸ ਨੇ ਉੱਥੇ ਰਹਿਣ ਦਾ ਫ਼ੈਸਲਾ ਕੀਤਾ।

35ਪਰ ਪੌਲੁਸ ਅਤੇ ਬਰਨਬਾਸ ਅੰਤਾਕਿਆ ਵਿੱਚ ਹੀ ਰਹੇ, ਜਿੱਥੇ ਉਨ੍ਹਾਂ ਅਤੇ ਹੋਰ ਬਹੁਤ ਸਾਰਿਆਂ ਨੇ ਪ੍ਰਭੂ ਦੇ ਬਚਨ ਦੀ ਸਿੱਖਿਆ ਦਿੱਤੀ ਅਤੇ ਬਚਨ ਦਾ ਪ੍ਰਚਾਰ ਕੀਤਾ।

36ਕੁਝ ਦਿਨਾਂ ਬਾਅਦ, ਪੌਲੁਸ ਨੇ ਬਰਨਬਾਸ ਨੂੰ ਕਿਹਾ, “ਆਓ ਆਪਾਂ ਵਾਪਸ ਉਨ੍ਹਾਂ ਸਾਰੇ ਸ਼ਹਿਰਾਂ ਦੇ ਵਿਸ਼ਵਾਸੀਆਂ ਨੂੰ ਵੇਖਣ ਲਈ ਚੱਲੀਏ ਜਿੱਥੇ ਅਸੀਂ ਪਰਮੇਸ਼ਵਰ ਦਾ ਬਚਨ ਸੁਣਾਇਆ ਸੀ ਫਿਰ ਜਾ ਕੇ ਵਿਸ਼ਵਾਸੀਆਂ ਦੀ ਖ਼ਬਰ ਲਈਏ ਕਿ ਉਨ੍ਹਾਂ ਦਾ ਕੀ ਹਾਲ ਹੈ।”

37ਬਰਨਬਾਸ ਯੋਹਨ ਨੂੰ ਨਾਲ ਲੈ ਕੇ ਜਾਣਾ ਚਾਉਂਦਾ ਸੀ, ਜਿਸ ਨੂੰ ਮਾਰਕਸ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਹੈ,

38ਪਰ ਪੌਲੁਸ ਨੇ ਉਸ ਨੂੰ ਨਾਲ ਲਿਜਾਣਾ ਸਮਝਦਾਰੀ ਨਹੀਂ ਸਮਝੀ, ਕਿਉਂਕਿ ਉਸ ਨੇ ਉਨ੍ਹਾਂ ਨੂੰ ਪੈਮਫੀਲੀਆ ਵਿੱਚ ਛੱਡ ਦਿੱਤਾ ਸੀ ਅਤੇ ਉਨ੍ਹਾਂ ਦੇ ਨਾਲ ਕੰਮ ਨੂੰ ਵੀ ਵਿਚਕਾਰ ਛੱਡ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.