24ਜਦੋਂ ਉਸ ਨੂੰ ਇਹ ਆਦੇਸ਼ ਮਿਲੇ, ਤਾਂ ਉਸ ਨੇ ਉਨ੍ਹਾਂ ਨੂੰ ਅੰਦਰਲੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਕਾਠ ਠੋਕ ਦਿੱਤਾ।
25ਅੱਧੀ ਰਾਤ ਦੇ ਕਰੀਬ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰ ਰਹੇ ਸਨ ਅਤੇ ਪਰਮੇਸ਼ਵਰ ਦੇ ਭਜਨ ਗਾ ਰਹੇ ਸਨ, ਅਤੇ ਦੂਜੇ ਕੈਦੀ ਉਨ੍ਹਾਂ ਨੂੰ ਸੁਣ ਰਹੇ ਸਨ।
26ਅਚਾਨਕ ਇੱਕ ਅਜਿਹਾ ਭਿਆਨਕ ਭੁਚਾਲ ਆਇਆ ਕਿ ਜਿਸ ਦੇ ਨਾਲ ਜੇਲ੍ਹ ਦੀਆਂ ਨੀਂਹਾਂ ਹਿੱਲ ਗਈਆਂ। ਇੱਕੋ ਵੇਲੇ ਜੇਲ੍ਹ ਦੇ ਸਾਰੇ ਦਰਵਾਜ਼ੇ ਖੁੱਲ੍ਹ ਗਏ। ਅਤੇ ਸਾਰਿਆਂ ਦੀਆਂ ਜੰਜ਼ੀਰਾਂ ਖੁੱਲ੍ਹ ਗਈਆਂ।
27ਦਰੋਗਾ ਜਾਗਿਆ, ਅਤੇ ਜਦੋਂ ਉਸ ਨੇ ਜੇਲ੍ਹ ਦੇ ਦਰਵਾਜ਼ੇ ਖੁੱਲ੍ਹੇ ਵੇਖੇ ਤਾਂ ਉਸ ਨੇ ਆਪਣੀ ਤਲਵਾਰ ਕੱਢ ਲਈ ਅਤੇ ਆਪਣੇ ਆਪ ਨੂੰ ਮਾਰਨ ਜਾ ਰਿਹਾ ਸੀ ਕਿਉਂਕਿ ਉਸ ਨੇ ਸੋਚਿਆ ਸੀ ਕਿ ਸਾਰੇ ਕੈਦੀ ਭੱਜ ਗਏ ਹੋਣਗੇ।
28ਪਰ ਪੌਲੁਸ ਨੇ ਜ਼ੋਰ ਨਾਲ ਬੋਲ ਕੇ ਆਖਿਆ, “ਤੂੰ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ! ਅਸੀਂ ਸਾਰੇ ਇੱਥੇ ਹਾਂ!”