ਰਸੂਲਾਂ 16

ਤਦ ਉਸ ਨੇ ਉਨ੍ਹਾਂ ਨੂੰ ਬਾਹਰ ਲਿਆ ਕੇ ਪੁੱਛਿਆ, “ਸ਼੍ਰੀਮਾਨ ਜੀ, ਮੈਂ ਹੁਣ ਕੀ ਕਰਾਂ ਤਾਂ ਜੋ ਮੁਕਤੀ ਪ੍ਰਾਪਤ ਕਰਾਂ?”

Acts 16:30 (UKJV) And brought them out, and said, Sirs, what must I do to be saved?

28ਪਰ ਪੌਲੁਸ ਨੇ ਜ਼ੋਰ ਨਾਲ ਬੋਲ ਕੇ ਆਖਿਆ, “ਤੂੰ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ! ਅਸੀਂ ਸਾਰੇ ਇੱਥੇ ਹਾਂ!”

29ਜੇਲ੍ਹਰ ਨੇ ਰੋਸ਼ਨੀ ਜਗਾਉਣ ਲਈ ਕਿਹਾ, ਅਤੇ ਫਿਰ ਉਹ ਭੱਜ ਕੇ ਪੌਲੁਸ ਅਤੇ ਸੀਲਾਸ ਦੇ ਅੱਗੇ ਕੰਬਦਾ ਹੋਇਆ ਡਿੱਗ ਪਿਆ।

30ਤਦ ਉਸ ਨੇ ਉਨ੍ਹਾਂ ਨੂੰ ਬਾਹਰ ਲਿਆ ਕੇ ਪੁੱਛਿਆ, “ਸ਼੍ਰੀਮਾਨ ਜੀ, ਮੈਂ ਹੁਣ ਕੀ ਕਰਾਂ ਤਾਂ ਜੋ ਮੁਕਤੀ ਪ੍ਰਾਪਤ ਕਰਾਂ?”

31ਉਨ੍ਹਾਂ ਨੇ ਉੱਤਰ ਦਿੱਤਾ, “ਪ੍ਰਭੂ ਯਿਸ਼ੂ ਉੱਤੇ ਵਿਸ਼ਵਾਸ ਕਰ, ਤਾਂ ਤੂੰ ਅਤੇ ਤੇਰਾ ਸਾਰਾ ਘਰਾਣਾ ਬਚਾਇਆ ਜਾਵੇਗਾ।”

32ਤਦ ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਘਰ ਦੇ ਸਾਰੇ ਹੋਰ ਲੋਕਾਂ ਨੂੰ ਪ੍ਰਭੂ ਦਾ ਬਚਨ ਸੁਣਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.