35ਜਦੋਂ ਸਵੇਰ ਹੋਈ, ਤਾਂ ਹਾਕਮ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦੇ ਨਾਲ ਦਰੋਗਾ ਕੋਲ ਭੇਜਿਆ: “ਕਿ ਉਨ੍ਹਾਂ ਆਦਮੀਆਂ ਨੂੰ ਰਿਹਾ ਕਰ ਦੇਣਾ।”
36ਦਰੋਗੇ ਨੇ ਪੌਲੁਸ ਨੂੰ ਕਿਹਾ, “ਦੰਡ ਅਧਿਕਾਰੀ ਨੇ ਆਦੇਸ਼ ਦਿੱਤਾ ਹੈ ਕਿ ਤੈਨੂੰ ਅਤੇ ਸੀਲਾਸ ਨੂੰ ਰਿਹਾਈ ਦਿੱਤੀ ਜਾਵੇ। ਹੁਣ ਤੁਸੀਂ ਸ਼ਾਂਤੀ ਨਾਲ ਜਾ ਸਕਦੇ ਹੋ।”
37ਪਰ ਪੌਲੁਸ ਨੇ ਅਧਿਕਾਰੀਆਂ ਨੂੰ ਕਿਹਾ: “ਉਨ੍ਹਾਂ ਨੇ ਬਿਨਾਂ ਕਿਸੇ ਮੁਕੱਦਮੇ ਦੇ ਸਾਨੂੰ ਸਾਰਿਆਂ ਨੂੰ ਕੁੱਟਿਆ, ਇੱਥੋਂ ਤੱਕ ਅਸੀਂ ਰੋਮੀ ਨਾਗਰਿਕ ਹਾਂ, ਅਤੇ ਸਾਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਅਤੇ ਹੁਣ ਕੀ ਉਹ ਸਾਨੂੰ ਚੁੱਪ-ਚਾਪ ਕਰਕੇ ਕਿਉਂ ਛੱਡ ਰਹੇ ਹਨ? ਨਹੀਂ! ਸਗੋਂ ਉਹ ਆਪ ਆ ਜਾਣ ਅਤੇ ਸਾਨੂੰ ਬਾਹਰ ਕੱਢ ਦੇਣ।”
38ਸਿਪਾਹੀਆਂ ਨੇ ਇਸ ਬਾਰੇ ਦੰਡ ਅਧਿਕਾਰੀ ਨੂੰ ਦੱਸਿਆ, ਅਤੇ ਜਦੋਂ ਉਨ੍ਹਾਂ ਨੇ ਸੁਣਿਆ ਕਿ ਪੌਲੁਸ ਅਤੇ ਸੀਲਾਸ ਰੋਮੀ ਨਾਗਰਿਕ ਹਨ, ਤਾਂ ਉਹ ਡਰ ਗਏ।
39ਉਹ ਉਨ੍ਹਾਂ ਨੂੰ ਮਨਾਉਣ ਲਈ ਆਏ ਅਤੇ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਨਿਕਲਣ, ਅਤੇ ਸ਼ਹਿਰ ਛੱਡ ਜਾਣ ਦੀ ਬੇਨਤੀ ਕੀਤੀ।