ਰਸੂਲਾਂ 17

ਉਹਨਾਂ ਵਿੱਚੋਂ ਕੁਝ ਯਹੂਦੀ ਨੇ ਮੰਨ ਲਿਆ ਅਤੇ ਪੌਲੁਸ ਅਤੇ ਸੀਲਾਸ ਦੇ ਨਾਲ ਮਿਲ ਗਏ, ਜਿਵੇਂ ਕਿ ਵੱਡੀ ਗਿਣਤੀ ਵਿੱਚ ਪਰਮੇਸ਼ਵਰ ਤੋਂ ਡਰਨ ਵਾਲੇ ਯੂਨਾਨੀ ਅਤੇ ਕਾਫ਼ੀ ਸਾਰੀਆਂ ਪ੍ਰਮੁੱਖ ਔਰਤਾਂ ਰਲ ਗਈਆਂ ਸਨ।

Acts 17:4 (UKJV) And some of them believed, and consorted with Paul and Silas; and of the devout Greeks a great multitude, and of the chief women not a few.

2ਜਿਸ ਤਰਾਂ ਉਸ ਦੀ ਰੀਤੀ ਸੀ ਪੌਲੁਸ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਸਬਤ ਦੇ ਤਿੰਨ ਦਿਨਾਂ ਤੱਕ ਉਸ ਨੇ ਉਨ੍ਹਾਂ ਨਾਲ ਪਵਿੱਤਰ ਸ਼ਾਸਤਰ ਵਿੱਚੋਂ ਵਾਦ-ਵਿਵਾਦ ਕੀਤਾ,

3ਅਤੇ ਅਰਥ ਖੋਲ੍ਹ ਕੇ ਉਹ ਨੇ ਇਹ ਦੱਸਿਆ ਕਿ ਮਸੀਹ ਦਾ ਦੁੱਖ ਭੋਗਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਸੀ। ਉਸ ਨੇ ਆਖਿਆ, “ਇਹ ਯਿਸ਼ੂ ਜਿਸ ਦੀ ਮੈਂ ਤੁਹਾਨੂੰ ਖ਼ਬਰ ਦਿੰਦਾ ਹਾਂ ਉਹ ਹੀ ਮਸੀਹ ਹੈ।”

4ਉਹਨਾਂ ਵਿੱਚੋਂ ਕੁਝ ਯਹੂਦੀ ਨੇ ਮੰਨ ਲਿਆ ਅਤੇ ਪੌਲੁਸ ਅਤੇ ਸੀਲਾਸ ਦੇ ਨਾਲ ਮਿਲ ਗਏ, ਜਿਵੇਂ ਕਿ ਵੱਡੀ ਗਿਣਤੀ ਵਿੱਚ ਪਰਮੇਸ਼ਵਰ ਤੋਂ ਡਰਨ ਵਾਲੇ ਯੂਨਾਨੀ ਅਤੇ ਕਾਫ਼ੀ ਸਾਰੀਆਂ ਪ੍ਰਮੁੱਖ ਔਰਤਾਂ ਰਲ ਗਈਆਂ ਸਨ।

5ਪਰ ਦੂਸਰੇ ਯਹੂਦੀ ਈਰਖਾ ਕਰਦੇ ਸਨ; ਇਸ ਲਈ ਉਹਨਾਂ ਨੇ ਬਜ਼ਾਰਾਂ ਦੇ ਵਿੱਚੋਂ ਕਈ ਬੁਰੇ ਲੋਕਾਂ ਨੂੰ ਆਪਣੇ ਨਾਲ ਰਲਾ ਲਿਆ, ਅਤੇ ਭੀੜ ਇਕੱਠੀ ਕਰਕੇ ਅਤੇ ਸ਼ਹਿਰ ਵਿੱਚ ਦੰਗੇ ਕਰਵਾਉਣੇ ਸ਼ੁਰੂ ਕਰ ਦਿੱਤੇ। ਅਤੇ ਉਹ ਪੌਲੁਸ ਅਤੇ ਸੀਲਾਸ ਦੀ ਭਾਲ ਵਿੱਚ ਜੇਸਨ ਨਾਮ ਦੇ ਇੱਕ ਆਦਮੀ ਦੇ ਘਰ ਪਹੁੰਚੇ ਤਾਂ ਜੋ ਉਹ ਉਨ੍ਹਾਂ ਨੂੰ ਬਾਹਰ ਭੀੜ ਵਿੱਚ ਲਿਆ ਸਕਣ।

6ਪਰ ਜਦੋਂ ਉਹ ਉਨ੍ਹਾਂ ਨੂੰ ਲੱਭ ਨਾ ਸਕੇ, ਤਾਂ ਉਹ ਸ਼ਹਿਰ ਦੇ ਅਧਿਕਾਰੀਆਂ ਸਾਹਮਣੇ ਜੇਸਨ ਅਤੇ ਕੁਝ ਹੋਰ ਵਿਸ਼ਵਾਸੀਆਂ ਨੂੰ ਖਿੱਚ ਕੇ ਲਿਆਏ, ਫਿਰ ਜ਼ੋਰ ਆਵਾਜ਼ ਨਾਲ ਬੋਲੇ: “ਇਹ ਲੋਕ ਜਿਨ੍ਹਾਂ ਨੇ ਪੂਰੀ ਦੁਨੀਆਂ ਵਿੱਚ ਮੁਸੀਬਤ ਖੜ੍ਹੀ ਕੀਤੀ ਹੈ, ਉਹ ਹੁਣ ਇੱਥੇ ਆ ਗਏ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.