6ਪਰ ਜਦੋਂ ਉਹ ਉਨ੍ਹਾਂ ਨੂੰ ਲੱਭ ਨਾ ਸਕੇ, ਤਾਂ ਉਹ ਸ਼ਹਿਰ ਦੇ ਅਧਿਕਾਰੀਆਂ ਸਾਹਮਣੇ ਜੇਸਨ ਅਤੇ ਕੁਝ ਹੋਰ ਵਿਸ਼ਵਾਸੀਆਂ ਨੂੰ ਖਿੱਚ ਕੇ ਲਿਆਏ, ਫਿਰ ਜ਼ੋਰ ਆਵਾਜ਼ ਨਾਲ ਬੋਲੇ: “ਇਹ ਲੋਕ ਜਿਨ੍ਹਾਂ ਨੇ ਪੂਰੀ ਦੁਨੀਆਂ ਵਿੱਚ ਮੁਸੀਬਤ ਖੜ੍ਹੀ ਕੀਤੀ ਹੈ, ਉਹ ਹੁਣ ਇੱਥੇ ਆ ਗਏ ਹਨ,
7ਅਤੇ ਜੇਸਨ ਨੇ ਉਨ੍ਹਾਂ ਨੂੰ ਆਪਣੇ ਘਰ ਰਹਿਣ ਲਈ ਸੱਦਾ ਦਿੱਤਾ। ਸਾਰੇ ਲੋਕ ਉਸ ਗੱਲ ਦਾ ਵਿਰੋਧ ਕਰਦੇ ਹਨ ਜੋ ਸਾਡੇ ਪਾਤਸ਼ਾਹ ਕੈਸਰ ਨੇ ਫਰਮਾਇਆ ਹੈ। ਉਹ ਕਹਿੰਦੇ ਹਨ ਕਿ ਇੱਕ ਹੋਰ ਵਿਅਕਤੀ, ਜਿਸ ਦਾ ਨਾਮ ਯਿਸ਼ੂ ਹੈ, ਉਹ ਅਸਲ ਰਾਜਾ ਹੈ!”
8ਜਦੋਂ ਲੋਕਾਂ ਦੀ ਭੀੜ ਜੋ ਇਕੱਠੀ ਹੋ ਗਈ ਸੀ ਅਤੇ ਸ਼ਹਿਰ ਦੇ ਅਧਿਕਾਰੀਆਂ ਨੇ ਇਹ ਸੁਣਿਆ, ਤਾਂ ਉਹ ਪਰੇਸ਼ਾਨ ਹੋ ਗਏ।
9ਫਿਰ ਉਹਨਾਂ ਨੇ ਜੇਸਨ ਅਤੇ ਦੂਸਰੇ ਵਿਸ਼ਵਾਸੀਆ ਤੋਂ ਜ਼ਮਾਨਤ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ।
10ਉਸੇ ਰਾਤ ਵਿਸ਼ਵਾਸੀਆਂ ਨੇ ਪੌਲੁਸ ਅਤੇ ਸੀਲਾਸ ਨੂੰ ਥੱਸਲੁਨੀਕੇ ਤੋਂ ਬੇਰੀਆ ਸ਼ਹਿਰ ਭੇਜਿਆ। ਜਦੋਂ ਪੌਲੁਸ ਅਤੇ ਸੀਲਾਸ ਉੱਥੇ ਪਹੁੰਚੇ, ਉਹ ਯਹੂਦੀ ਪ੍ਰਾਰਥਨਾ ਸਥਾਨ ਵਿੱਚ ਗਏ, ਜਿਸ ਦਿਨ ਲੋਕ ਇਕੱਠੇ ਹੋਏ ਸਨ।