ਰਸੂਲਾਂ 18

ਇਸ ਲਈ ਉਸ ਨੇ ਉਨ੍ਹਾਂ ਨੂੰ ਅਦਾਲਤੋਂ ਬਾਹਰ ਭਜਾ ਦਿੱਤਾ।

Acts 18:16 (UKJV) And he drove them from the judgment seat.

14ਜਿਵੇਂ ਪੌਲੁਸ ਬੋਲਣ ਜਾ ਰਿਹਾ ਸੀ, ਗੈਲੀਓ ਨੇ ਯਹੂਦੀਆਂ ਨੂੰ ਕਿਹਾ, “ਜੇ ਤੁਸੀਂ ਯਹੂਦੀ ਕਿਸੇ ਗ਼ਲਤ ਕੰਮ ਜਾਂ ਗੰਭੀਰ ਅਪਰਾਧ ਬਾਰੇ ਸ਼ਿਕਾਇਤ ਕਰ ਰਹੇ ਹੁੰਦੇ, ਤਾਂ ਇਹ ਤੁਹਾਡੀ ਗੱਲ ਸੁਣਨਾ ਮੇਰੇ ਲਈ ਉਚਿਤ ਹੁੰਦਾ।

15ਪਰ ਤੁਸੀਂ ਸਿਰਫ ਸ਼ਬਦਾਂ ਅਤੇ ਨਾਮਾਂ ਅਤੇ ਆਪਣੇ ਖੁਦ ਦੇ ਯਹੂਦੀ ਕਾਨੂੰਨਾਂ ਬਾਰੇ ਬਹਿਸ ਕਰ ਰਹੇ ਹੋ ਇਸ ਲਈ ਤੁਹਾਨੂੰ ਖੁਦ ਇਸ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਮੈਂ ਇਨ੍ਹਾਂ ਗੱਲਾਂ ਦਾ ਨਿਆਂ ਕਰਨ ਤੋਂ ਇਨਕਾਰ ਕਰਦਾ ਹਾਂ।”

16ਇਸ ਲਈ ਉਸ ਨੇ ਉਨ੍ਹਾਂ ਨੂੰ ਅਦਾਲਤੋਂ ਬਾਹਰ ਭਜਾ ਦਿੱਤਾ।

17ਫਿਰ ਭੀੜ ਨੇ ਪ੍ਰਾਰਥਨਾ ਸਥਾਨ ਦੇ ਆਗੂ ਸੋਸਥਨੇਸ ਨੂੰ ਫੜ ਲਿਆ ਅਤੇ ਉਨ੍ਹਾਂ ਨੇ ਉਸ ਨੂੰ ਅਦਾਲਤ ਦੇ ਵਿਹੜੇ ਸਾਮ੍ਹਣੇ ਕੁੱਟਿਆ; ਪਰ ਗੈਲੀਓ ਨੇ ਇਸ ਬਾਰੇ ਕੁਝ ਨਹੀਂ ਕੀਤਾ।

18ਪੌਲੁਸ ਬਹੁਤ ਦਿਨਾਂ ਲਈ ਕੁਰਿੰਥੁਸ ਵਿੱਚ ਰਿਹਾ। ਫਿਰ ਉਹ ਭਰਾਵਾਂ ਅਤੇ ਭੈਣਾਂ ਨੂੰ ਛੱਡ ਕੇ ਪਰਿਸਕਾ ਅਤੇ ਅਕੂਲਾ ਦੇ ਨਾਲ ਸੀਰੀਆ ਪ੍ਰਾਂਤ ਲਈ ਰਵਾਨਾ ਹੋਇਆ। ਯਾਤਰਾ ਕਰਨ ਤੋਂ ਪਹਿਲਾਂ, ਉਸ ਨੇ ਕੰਖਰਿਯਾ ਸ਼ਹਿਰ ਵਿਖੇ ਆਪਣੇ ਵਾਲ ਕਟਵਾਏ ਸਨ ਕਿਉਂਕਿ ਉਸ ਨੇ ਇੱਕ ਸੁੱਖਣਾ ਸੁੱਖੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.