ਰਸੂਲਾਂ 18

ਇਸੇ ਦੌਰਾਨ ਅਪੁੱਲੋਸ ਨਾਂ ਦਾ ਇੱਕ ਯਹੂਦੀ, ਜੋ ਸਿਕੰਦਰਿਯਾ ਸ਼ਹਿਰ ਦਾ ਵਸਨੀਕ ਸੀ, ਅਫ਼ਸੀਆਂ ਆਇਆ। ਉਹ ਇੱਕ ਵਿਦਵਾਨ ਆਦਮੀ ਸੀ, ਅਤੇ ਪਵਿੱਤਰ ਸ਼ਾਸਤਰਾਂ ਦਾ ਮਾਹਿਰ ਸੀ।

Acts 18:24 (UKJV) And a certain Jew named Apollos, born at Alexandria, an eloquent man, and mighty in the scriptures, came to Ephesus.

22ਜਦੋਂ ਉਹ ਕੈਸਰਿਆ ਵਿਖੇ ਪਹੁੰਚਿਆ, ਉਹ ਯੇਰੂਸ਼ਲੇਮ ਗਿਆ ਅਤੇ ਕਲੀਸਿਆ ਨੂੰ ਨਮਸਕਾਰ ਕੀਤਾ ਅਤੇ ਫਿਰ ਅੰਤਾਕਿਆ ਨੂੰ ਚਲਾ ਗਿਆ।

23ਅੰਤਾਕਿਆ ਵਿੱਚ ਕੁਝ ਦਿਨ ਬਿਤਾਉਣ ਤੋਂ ਬਾਅਦ, ਪੌਲੁਸ ਉਸ ਥਾਂ ਤੋਂ ਚਲਿਆ ਗਿਆ ਅਤੇ ਗਲਾਤਿਆ ਅਤੇ ਫ਼ਰੂਗਿਯਾ ਦੇ ਖੇਤਰ ਵਿੱਚ ਥਾਂ-ਥਾਂ ਯਾਤਰਾ ਕੀਤੀ, ਅਤੇ ਸਾਰੇ ਚੇਲਿਆਂ ਨੂੰ ਤਕੜਾ ਕੀਤਾ।

24ਇਸੇ ਦੌਰਾਨ ਅਪੁੱਲੋਸ ਨਾਂ ਦਾ ਇੱਕ ਯਹੂਦੀ, ਜੋ ਸਿਕੰਦਰਿਯਾ ਸ਼ਹਿਰ ਦਾ ਵਸਨੀਕ ਸੀ, ਅਫ਼ਸੀਆਂ ਆਇਆ। ਉਹ ਇੱਕ ਵਿਦਵਾਨ ਆਦਮੀ ਸੀ, ਅਤੇ ਪਵਿੱਤਰ ਸ਼ਾਸਤਰਾਂ ਦਾ ਮਾਹਿਰ ਸੀ।

25ਇਸ ਨੇ ਪ੍ਰਭੂ ਦੇ ਰਾਹ ਦੀ ਸਿੱਖਿਆ ਪਾਈ ਸੀ, ਅਤੇ ਆਤਮਿਕ ਉਤਸ਼ਾਹ ਨਾਲ ਯਿਸ਼ੂ ਦੀਆਂ ਗੱਲਾਂ ਪੂਰੀ ਰੀਝ ਨਾਲ ਸੁਣਾਉਂਦਾ ਅਤੇ ਸਿਖਾਉਂਦਾ ਸੀ, ਹਾਲਾਂਕਿ ਉਹ ਸਿਰਫ ਯੋਹਨ ਦੇ ਬਪਤਿਸਮੇ ਬਾਰੇ ਹੀ ਜਾਣਦਾ ਸੀ।

26ਉਹ ਪ੍ਰਾਰਥਨਾ ਸਥਾਨ ਵਿੱਚ ਬੇਧੜਕ ਬੋਲਣ ਲੱਗਾ। ਪਰ ਜਦੋਂ ਪਰਿਸਕਾ ਅਤੇ ਅਕੂਲਾ ਨੇ ਉਹ ਨੂੰ ਸੁਣਿਆ, ਤਾਂ ਉਸ ਨੂੰ ਆਪਣੇ ਘਰ ਲਿਆਦਾਂ ਅਤੇ ਉਸ ਨੂੰ ਪਰਮੇਸ਼ਵਰ ਦਾ ਰਾਹ ਹੋਰ ਵੀ ਠੀਕ ਤਰ੍ਹਾਂ ਨਾਲ ਦੱਸਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.