ਰਸੂਲਾਂ 19

ਸਭਾ ਉਲਝਣ ਵਿੱਚ ਪਈ ਹੋਈ ਸੀ: ਕੋਈ ਇੱਕ ਗੱਲ ਦਾ ਰੌਲਾ ਪਾ ਰਿਹਾ ਸੀ, ਅਤੇ ਕੁਝ ਦੂਸਰੀ ਗੱਲ ਦਾ। ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਉੱਥੇ ਕਿਉਂ ਆਏ ਸਨ।

Acts 19:32 (UKJV) Some therefore cried one thing, and some another: for the assembly was confused: and the more part knew not wherefore they were come together.

30ਜਦੋਂ ਪੌਲੁਸ ਭੀੜ ਦੇ ਸਾਮ੍ਹਣੇ ਪੇਸ਼ ਹੋਣਾ ਚਾਹੁੰਦਾ ਸੀ, ਤਾਂ ਚੇਲਿਆਂ ਨੇ ਉਹ ਨੂੰ ਨਾ ਜਾਣ ਦਿੱਤਾ।

31ਅਤੇ ਏਸ਼ੀਆ ਦੇ ਹਾਕਮਾਂ ਵਿੱਚੋਂ ਵੀ ਕਈਆਂ ਨੇ ਜੋ ਪੌਲੁਸ ਦੇ ਮਿੱਤਰ ਸਨ, ਮਿੰਨਤ ਨਾਲ ਉਹ ਦੇ ਕੋਲ ਚੇਤਾਵਨੀ ਦੇ ਕੇ ਭੇਜਿਆ ਕਿ ਤਮਾਸ਼ੇ ਘਰ ਵਿੱਚ ਨਾ ਵੜਨਾ।

32ਸਭਾ ਉਲਝਣ ਵਿੱਚ ਪਈ ਹੋਈ ਸੀ: ਕੋਈ ਇੱਕ ਗੱਲ ਦਾ ਰੌਲਾ ਪਾ ਰਿਹਾ ਸੀ, ਅਤੇ ਕੁਝ ਦੂਸਰੀ ਗੱਲ ਦਾ। ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਉੱਥੇ ਕਿਉਂ ਆਏ ਸਨ।

33ਉਥੋਂ ਦੇ ਇੱਕ ਯਹੂਦੀ ਦਾ ਨਾਂ ਅਲੇਕਜ਼ੈਂਡਰ ਸੀ। ਕੁਝ ਯਹੂਦੀਆਂ ਨੇ ਭੀੜ ਵਿਚੋਂ ਉਸ ਨੂੰ ਮੋਰਚੇ ਦੇ ਸਾਹਮਣੇ ਵੱਲ ਧੱਕ ਦਿੱਤਾ, ਤਾਂ ਜੋ ਉਹ ਲੋਕਾਂ ਦੀ ਭੀੜ ਨਾਲ ਗੱਲ ਕਰ ਸਕੇ। ਤਾਂ ਅਲੇਕਜ਼ੈਂਡਰ ਨੇ ਹੱਥ ਨਾਲ ਇਸ਼ਾਰਾ ਕਰਕੇ ਆਪਣੇ ਬਚਾਉ ਲਈ ਲੋਕਾਂ ਨੂੰ ਚੁੱਪ ਰਹਿਣ ਲਈ ਪ੍ਰੇਰਿਆ।

34ਪਰ ਜਦੋਂ ਲੋਕਾਂ ਦੀ ਭੀੜ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਯਹੂਦੀ ਸੀ, ਤਾਂ ਉਨ੍ਹਾਂ ਸਾਰਿਆਂ ਨੇ ਲਗਭਗ ਦੋ ਘੰਟੇ ਇਕੱਠੇ ਹੋ ਕੇ ਰੌਲਾ ਪਾਇਆ, “ਅਰਤਿਮਿਸ, ਅਫ਼ਸੀਆਂ ਦੀ ਦੇਵੀ, ਮਹਾਨ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.