33ਉਥੋਂ ਦੇ ਇੱਕ ਯਹੂਦੀ ਦਾ ਨਾਂ ਅਲੇਕਜ਼ੈਂਡਰ ਸੀ। ਕੁਝ ਯਹੂਦੀਆਂ ਨੇ ਭੀੜ ਵਿਚੋਂ ਉਸ ਨੂੰ ਮੋਰਚੇ ਦੇ ਸਾਹਮਣੇ ਵੱਲ ਧੱਕ ਦਿੱਤਾ, ਤਾਂ ਜੋ ਉਹ ਲੋਕਾਂ ਦੀ ਭੀੜ ਨਾਲ ਗੱਲ ਕਰ ਸਕੇ। ਤਾਂ ਅਲੇਕਜ਼ੈਂਡਰ ਨੇ ਹੱਥ ਨਾਲ ਇਸ਼ਾਰਾ ਕਰਕੇ ਆਪਣੇ ਬਚਾਉ ਲਈ ਲੋਕਾਂ ਨੂੰ ਚੁੱਪ ਰਹਿਣ ਲਈ ਪ੍ਰੇਰਿਆ।
34ਪਰ ਜਦੋਂ ਲੋਕਾਂ ਦੀ ਭੀੜ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਯਹੂਦੀ ਸੀ, ਤਾਂ ਉਨ੍ਹਾਂ ਸਾਰਿਆਂ ਨੇ ਲਗਭਗ ਦੋ ਘੰਟੇ ਇਕੱਠੇ ਹੋ ਕੇ ਰੌਲਾ ਪਾਇਆ, “ਅਰਤਿਮਿਸ, ਅਫ਼ਸੀਆਂ ਦੀ ਦੇਵੀ, ਮਹਾਨ ਹੈ!”
35ਸ਼ਹਿਰ ਦੇ ਮੁਨਸ਼ੀ ਨੇ ਭੀੜ ਨੂੰ ਸ਼ਾਂਤ ਕਰਦਿਆਂ ਕਿਹਾ, “ਹੇ ਅਫ਼ਸੀਆਂ ਦੇ ਲੋਕੋ, ਕੀ ਸਾਰੇ ਸੰਸਾਰ ਨੂੰ ਨਹੀਂ ਪਤਾ ਕਿ ਅਫ਼ਸੀਆਂ ਸ਼ਹਿਰ ਮਹਾਨ ਅਰਤਿਮਿਸ ਅਤੇ ਉਸ ਦੀ ਮੂਰਤੀ ਦਾ ਰਾਖਾ ਹੈ ਜੋ ਸਵਰਗ ਤੋਂ ਡਿੱਗਿਆ ਸੀ!
36ਇਸ ਲਈ, ਕਿਉਂਕਿ ਇਹ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਤੁਹਾਨੂੰ ਸ਼ਾਂਤ ਹੋਣਾ ਚਾਹੀਦਾ ਹੈ ਅਤੇ ਕੁਝ ਵੀ ਜਲਦਬਾਜ਼ੀ ਵਿੱਚ ਨਹੀਂ ਕਰਨਾ ਚਾਹੀਦਾ।
37ਤੁਸੀਂ ਇਨ੍ਹਾਂ ਮਨੁੱਖਾਂ ਨੂੰ ਇੱਥੇ ਲਿਆਏ ਹੋ, ਹਾਲਾਂਕਿ ਉਨ੍ਹਾਂ ਨੇ ਨਾ ਤਾਂ ਹੈਕਲ ਲੁੱਟੇ ਹਨ ਅਤੇ ਨਾ ਹੀ ਸਾਡੀ ਦੇਵੀਂ ਦੀ ਬੇਇੱਜ਼ਤੀ ਕੀਤੀ ਹੈ।