ਰਸੂਲਾਂ 2

ਪਰ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ, ਉਸ ਨੂੰ ਮੌਤ ਦੇ ਕਸ਼ਟ ਤੋਂ ਮੁਕਤ ਕਰ ਦਿੱਤਾ, ਕਿਉਂਕਿ ਇਹ ਮੌਤ ਲਈ ਮੁਸ਼ਕਲ ਹੋਇਆ ਕਿ ਉਸ ਨੂੰ ਆਪਣੇ ਵੱਸ ਵਿੱਚ ਰੱਖ ਸਕੇ।

Acts 2:24 (UKJV) Whom God has raised up, having loosed the pains of death: because it was not possible that he should be held of it.

22“ਹੇ ਇਸਰਾਏਲੀਓ, ਇਹ ਗੱਲਾਂ ਸੁਣੋ: ਕਿ ਯਿਸ਼ੂ ਨਾਸਰੀ ਇੱਕ ਅਜਿਹਾ ਮਨੁੱਖ ਸੀ ਜਿਸ ਦੇ ਸੱਚ ਹੋਣ ਦਾ ਪ੍ਰਮਾਣ ਪਰਮੇਸ਼ਵਰ ਦੇ ਵੱਲੋਂ ਉਨ੍ਹਾਂ ਚਮਤਕਾਰਾਂ, ਅਚੰਭਿਆਂ ਅਤੇ ਨਿਸ਼ਾਨਾ ਨਾਲ ਤੁਹਾਨੂੰ ਦਿੱਤਾ ਗਿਆ, ਜੋ ਪਰਮੇਸ਼ਵਰ ਨੇ ਯਿਸ਼ੂ ਦੇ ਰਾਹੀਂ ਵਿਖਾਏ, ਜਿਸ ਤਰ੍ਹਾਂ ਤੁਸੀਂ ਆਪ ਜਾਣਦੇ ਹੋ।

23ਇਹ ਯਿਸ਼ੂ ਜੋ ਪਰਮੇਸ਼ਵਰ ਦੀ ਠਹਿਰਾਈ ਹੋਈ ਯੋਜਨਾ ਅਤੇ ਅਗੰਮ ਗਿਆਨ ਦੇ ਅਨੁਸਾਰ ਤੁਹਾਡੇ ਹਵਾਲੇ ਕੀਤਾ ਗਿਆ; ਅਤੇ ਤੁਸੀਂ, ਦੁਸ਼ਟ ਮਨੁੱਖਾਂ ਦੀ ਸਹਾਇਤਾ ਨਾਲ, ਉਸ ਨੂੰ ਸਲੀਬ ਤੇ ਕਿੱਲਾ ਨਾਲ ਟੰਗ ਕੇ ਮਾਰ ਦਿੱਤਾ।

24ਪਰ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ, ਉਸ ਨੂੰ ਮੌਤ ਦੇ ਕਸ਼ਟ ਤੋਂ ਮੁਕਤ ਕਰ ਦਿੱਤਾ, ਕਿਉਂਕਿ ਇਹ ਮੌਤ ਲਈ ਮੁਸ਼ਕਲ ਹੋਇਆ ਕਿ ਉਸ ਨੂੰ ਆਪਣੇ ਵੱਸ ਵਿੱਚ ਰੱਖ ਸਕੇ।

25ਇਸ ਲਈ ਦਾਵੀਦ ਰਾਜੇ ਨੇ ਜੋ ਉਸ ਦੇ ਬਾਰੇ ਕਿਹਾ ਹੈ: “ ‘ਮੈਂ ਪ੍ਰਭੂ ਨੂੰ ਆਪਣੇ ਅੱਗੇ ਸਦਾ ਵੇਖਿਆ ਹੈ। ਕਿਉਂਕਿ ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਂ ਨਾ ਡੋਲਾਂਗਾ।

26ਇਸ ਲਈ ਮੇਰਾ ਦਿਲ ਖੁਸ਼ ਹੋਇਆ ਅਤੇ ਮੇਰੀ ਜੀਭ ਅਨੰਦ ਹੋਈ; ਮੇਰਾ ਸਰੀਰ ਵੀ ਆਸ ਵਿੱਚ ਵੱਸੇਗਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.