3ਤਦ ਉਨ੍ਹਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਹ ਉਨ੍ਹਾਂ ਵਿੱਚੋਂ ਹਰੇਕ ਉੱਤੇ ਠਹਿਰ ਗਈਆਂ।
4ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਅਲੱਗ-ਅਲੱਗ ਭਾਸ਼ਾਵਾਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦੇ ਯੋਗ ਬਣਾਇਆ।
5ਹੁਣ ਯੇਰੂਸ਼ਲੇਮ ਵਿੱਚ ਸਵਰਗ ਦੇ ਅਧੀਨ ਹਰ ਕੌਮ ਦੇ ਪਰਮੇਸ਼ਵਰ ਤੋਂ ਡਰਨ ਵਾਲੇ ਯਹੂਦੀ ਰਹਿ ਰਹੇ ਸਨ।
6ਜਦੋਂ ਉਨ੍ਹਾਂ ਨੇ ਇਹ ਆਵਾਜ਼ ਸੁਣੀ, ਤਾਂ ਭੀੜ ਦੇ ਲੋਕ ਹੈਰਾਨ ਹੋ ਗਏ, ਕਿਉਂਕਿ ਹਰ ਇੱਕ ਨੇ ਆਪਣੀ ਖੁਦ ਦੀ ਭਾਸ਼ਾ ਬੋਲਦੇ ਸੁਣਿਆ।
7ਬਹੁਤੇ ਹੈਰਾਨ ਹੋ ਕੇ ਇੱਕ-ਦੂਜੇ ਤੋਂ ਪੁੱਛਣ ਲੱਗੇ: “ਕੀ ਇਹ ਸਾਰੇ ਗਲੀਲੀ ਨਹੀਂ ਜੋ ਬੋਲ ਰਹੇ ਹਨ?