27ਕਿਉਂਕਿ ਮੈਂ ਤੁਹਾਨੂੰ ਪਰਮੇਸ਼ਵਰ ਦੀ ਸਾਰੀ ਇੱਛਾ ਦੱਸਣ ਤੋਂ ਝਿਜਕਿਆ ਨਹੀਂ ਹੈ।
28ਆਪਣੇ ਆਪ ਤੇ ਨਜ਼ਰ ਰੱਖੋ ਅਤੇ ਨਾਲੇ ਸਾਰੇ ਝੁੰਡ ਤੇ ਜਿਸ ਦੇ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ। ਜੋ ਪਰਮੇਸ਼ਵਰ ਦੀ ਕਲੀਸਿਆ ਦੀ ਚਰਵਾਹੀ ਕਰੋ ਜਿਸ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ।
29ਮੈਂ ਜਾਣਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ, ਜੰਗਲੀ ਬਘਿਆੜ ਤੁਹਾਡੇ ਵਿਚਕਾਰ ਆਉਣਗੇ ਅਤੇ ਝੁੰਡ ਨੂੰ ਨਹੀਂ ਛੱਡਣਗੇ।
30ਇੱਥੋਂ ਤੱਕ ਕਿ ਤੁਹਾਡੇ ਆਪਣੇ ਵਿੱਚੋਂ ਵੀ ਆਦਮੀ ਉੱਠਣਗੇ ਅਤੇ ਉਨ੍ਹਾਂ ਦੇ ਮਗਰ ਜਾਣ ਵਾਲੇ ਚੇਲਿਆਂ ਨੂੰ ਆਪਣੇ ਵੱਲ ਖਿੱਚ ਲੈਣਗੇ।
31ਇਸ ਲਈ ਆਪਣੀ ਪਹਿਰੇਦਾਰੀ ਕਰੋ! ਯਾਦ ਰੱਖੋ ਕਿ ਤਿੰਨ ਸਾਲਾਂ ਤੋਂ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਹੰਝੂਆਂ ਨਾਲ ਰਾਤ ਅਤੇ ਦਿਨ ਚੇਤਾਵਨੀ ਦੇਣ ਤੋਂ ਕਦੇ ਨਹੀਂ ਰੁਕਿਆ।