4ਉਸ ਦੇ ਨਾਲ ਬੇਰੀਅਨ ਤੋਂ ਪੁੱਰਸ ਦਾ ਪੁੱਤਰ ਸੋਪਤਰੁਸ, ਥੱਸਲੁਨੀਕੀਆਂ ਸ਼ਹਿਰ ਤੋਂ ਅਰਿਸਤਰਖੁਸ ਅਤੇ ਸਿਕੁੰਦੁਸ, ਦਰਬੇ ਤੋਂ ਗਾਯੁਸ, ਤਿਮੋਥਿਉਸ, ਅਤੇ ਏਸ਼ੀਆ ਦੇ ਪ੍ਰਾਂਤ ਤੋਂ ਤੁਖਿਕੁਸ ਅਤੇ ਟ੍ਰੋਫਿਮਸ ਵੀ ਉਸ ਦੇ ਨਾਲ ਗਏ ਸਨ।
5ਇਹ ਆਦਮੀ ਪਹਿਲਾਂ ਗਏ ਅਤੇ ਤ੍ਰੋਆਸ ਵਿਖੇ ਸਾਡਾ ਇੰਤਜ਼ਾਰ ਕੀਤਾ।
6ਪਰ ਅਸੀਂ ਪਤੀਰੀ ਰੋਟੀ ਦੇ ਤਿਉਹਾਰ ਤੋਂ ਬਾਅਦ ਫ਼ਿਲਿੱਪੀ ਤੋਂ ਸਫ਼ਰ ਕੀਤਾ ਅਤੇ ਪੰਜ ਦਿਨਾਂ ਬਾਅਦ ਤ੍ਰੋਆਸ ਵਿਖੇ ਉਨ੍ਹਾਂ ਦੇ ਕੋਲ ਪਹੁੰਚੇ, ਜਿੱਥੇ ਅਸੀਂ ਸੱਤ ਦਿਨ ਰਹੇ।
7ਹਫ਼ਤੇ ਦੇ ਪਹਿਲੇ ਦਿਨ ਜਦੋਂ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ ਤਾਂ ਪੌਲੁਸ ਨੇ ਜੋ ਅਗਲੇ ਦਿਨ ਜਾਣ ਦਾ ਇਰਾਦਾ ਕੀਤਾ ਸੀ, ਉਨ੍ਹਾਂ ਨੂੰ ਬਚਨ ਸੁਣਾਇਆ ਅਤੇ ਉਹ ਅੱਧੀ ਰਾਤ ਤੱਕ ਉਪਦੇਸ਼ ਕਰਦਾ ਰਿਹਾ।
8ਉੱਪਰਲੇ ਕਮਰੇ ਵਿੱਚ ਬਹੁਤ ਸਾਰਿਆਂ ਮਸ਼ਾਲਾਂ ਸਨ ਜਿੱਥੇ ਅਸੀਂ ਇਕੱਠੇ ਹੋਏ ਸੀ।