1ਜਦੋਂ ਅਸੀਂ ਆਪਣੇ ਆਪ ਨੂੰ ਅਫ਼ਸੁਸ ਦੇ ਬਜ਼ੁਰਗਾਂ ਤੋਂ ਅਲੱਗ ਕਰ ਲਿਆ, ਤਾਂ ਅਸੀਂ ਸਮੁੰਦਰੀ ਜਹਾਜ਼ ਦੁਆਰਾ ਸਿੱਧੇ ਕੋਸ ਟਾਪੂ ਨੂੰ ਗਏ। ਅਗਲੇ ਦਿਨ ਅਸੀਂ ਰੋਦੁਸ ਗਏ ਅਤੇ ਉੱਥੋਂ ਪਤਾਰਾ ਸ਼ਹਿਰ ਨੂੰ ਗਏ।
2ਸਾਨੂੰ ਇੱਕ ਜਹਾਜ਼ ਮਿਲਿਆ ਜੋ ਫ਼ੈਨੀਕੇ ਦੇਸ਼ ਵੱਲ ਨੂੰ ਜਾ ਰਿਹਾ ਸੀ, ਅਸੀਂ ਜਹਾਜ਼ ਤੇ ਚੜ੍ਹੇ ਅਤੇ ਯਾਤਰਾ ਲਈ ਤੁਰ ਪਏ।
3ਸਾਈਪ੍ਰਸ ਨੂੰ ਵੇਖਣ ਅਤੇ ਇਸ ਦੇ ਦੱਖਣ ਵੱਲ ਜਾਣ ਤੋਂ ਬਾਅਦ, ਅਸੀਂ ਸੀਰੀਆ ਵੱਲ ਨੂੰ ਤੁਰ ਪਏ ਅਤੇ ਸੋਰ ਸ਼ਹਿਰ ਤੇ ਉਤਰੇ, ਜਿੱਥੇ ਸਾਡੇ ਸਮੁੰਦਰੀ ਜਹਾਜ਼ ਨੇ ਆਪਣਾ ਮਾਲ ਉਤਾਰਨਾ ਸੀ।